ਕੋਰੋਨਾ ਯੋਧਿਆਂ ਨੂੰ ਯਾਦ ਕਰ ਭਾਵੁਕ ਹੋਏ PM ਮੋਦੀ, ਆਖ਼ੀ ਇਹ ਗੱਲ਼
Saturday, Jan 16, 2021 - 12:43 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੀ ਟੀਕਾਕਰਨ ਮਹਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਸ ਲਈ ਕੁੱਲ 3006 ਟੀਕਾਕਰਨ ਕੇਂਦਰ ਬਣਾਏ ਗਏ ਹਨ। ਉੱਥੇ ਹੀ ਅੱਜ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ।
ਇਹ ਵੀ ਪੜ੍ਹੋ : ਉਡੀਕ ਖਤਮ; PM ਮੋਦੀ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ-19 ਟੀਕਾਕਰਨ ਮੁਹਿੰਮ ਦੀ ਅੱਜ ਕਰਨਗੇ ਸ਼ੁਰੂਆਤ
#WATCH | PM Narendra Modi gets emotional while talking about the hardships faced by healthcare and frontline workers during the pandemic. pic.twitter.com/B0YQsqtSgW
— ANI (@ANI) January 16, 2021
ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਵਾਸੀਆਂ ਨਾਲ ਗੱਲ ਕਰਦੇ ਹੋਏ ਮੋਦੀ ਨੇ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਨੂੰ ਯਾਦ ਕਰ ਭਰੀ ਅੱਖਾਂ ਨਾਲ ਕਿਹਾ ਕਿ ਉਦੋਂ ਭਾਰਤ ਕੋਲ ਕੋਰੋਨਾ ਨਾਲ ਲੜਾਈ ਦਾ ਮਜ਼ਬੂਤ ਬੁਨਿਆਦੀ ਢਾਂਚਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਸਾਡੀ ਲੜਾਈ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਲੜਾਈ ਨਾਲ ਲੜਨ ਲਈ ਅਸੀਂ ਆਪਣੇ ਆਤਮਵਿਸ਼ਵਾਸ ਨੂੰ ਕਮਜ਼ੋਰ ਨਹੀਂ ਪੈਣ ਦੇਵਾਂਗੇ।
ਇਹ ਵੀ ਪੜ੍ਹੋ : ਏਮਜ਼ ਦੇ ਡਾ. ਗੁਲੇਰੀਆ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਹਰਸ਼ਵਰਧਨ ਬੋਲੇ- ਭਾਰਤ ਜਿੱਤੇਗਾ ਜੰਗ
ਉਨ੍ਹਾਂ ਕਿਹਾ ਕਿ ਕੋਰੋਨਾ ਨੇ ਬੱਚਿਆਂ ਨੂੰ ਮਾਂ ਤੱਕ ਤੋਂ ਵੱਖ ਕਰ ਦਿੱਤਾ। ਮਾਂ ਚਾਅ ਕੇ ਵੀ ਆਪਣੇ ਬੱਚਿਆਂ ਨਾਲ ਨਹੀਂ ਮਿਲ ਪਾ ਰਹੀ ਸੀ। ਇੱਥੇ ਤੱਕ ਕਿ ਇਸ ਦੌਰਾਨ ਜੋ ਲੋਕ ਚੱਲੇ ਗਏ, ਉਨ੍ਹਾਂ ਨੂੰ ਵੀ ਸਨਮਾਨਜਨਕ ਵਿਦਾਈ ਨਹੀਂ ਮਿਲ ਸਕੀ। ਪੀ.ਐੱਮ. ਮੋਦੀ ਆਪਣੇ ਸੰਬੋਧਨ ਦੌਰਾਨ ਰੁਕ-ਰੁਕ ਕੇ ਬੋਲ ਰਹੇ ਸਨ ਅਤੇ ਕਾਫ਼ੀ ਭਾਵੁਕ ਨਜ਼ਰ ਆ ਰਹੇ ਸਨ। ਕੋਰੋਨਾ ਕਾਲ 'ਚ ਕਈ ਲੋਕ ਕੋਵਿਡ ਇਨਫੈਕਸ਼ਨ ਦੀ ਲਪੇਟ 'ਚ ਆ ਕੇ ਕਦੇ ਘਰ ਵਾਪਸ ਨਹੀਂ ਜਾ ਸਕੇ। ਪੀ.ਐੱਮ. ਮੋਦੀ ਨੇ ਮਰਹੂਮ ਸਿਹਤ ਕਾਮਿਆਂ ਨੂੰ ਯਾਦ ਕਰਦੇ ਹੋਏ ਕਿਹਾ,''ਸਾਡੇ ਸੈਂਕੜੇ ਸਾਥੀ ਅਜਿਹੇ ਵੀ ਹਨ, ਜੋ ਵਾਪਸ ਘਰ ਨਹੀਂ ਆ ਸਕੇ।''
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ