PM ਮੋਦੀ ਨੇ ਬਜਟ ''ਤੇ ਸੁਝਾਅ ਲਈ ਅਰਥਸ਼ਾਸਤਰੀਆਂ ਨਾਲ ਕੀਤੀ ਬੈਠਕ
Tuesday, Dec 24, 2024 - 03:57 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਮੰਗਲਵਾਰ ਨੂੰ ਆਉਣ ਵਾਲੇ ਬਜਟ 'ਤੇ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਜਾਣਨ ਲਈ ਇਕ ਬੈਠਕ ਕੀਤੀ। ਇਸ ਬੈਠਕ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨੀਤੀ ਆਯੋਗ ਦੇ ਉੱਪ ਪ੍ਰਧਾਨ ਸੁਮਨ ਬੇਰੀ, ਨੀਤੀ ਆਯੋਗ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀਈਓ) ਬੀਵੀਆਰ ਸੁਬਰਮਣੀਅਮ, ਮੁੱਖ ਆਰਥਿਕ ਸਲਾਹਕਾਰ ਅਨੰਤ ਨਾਗੇਸ਼ਵਰਨ, ਅਰਥਸ਼ਾਸਤਰੀ ਸੁਰਜੀਤ ਭੱਲਾ, ਡੀਕੇ ਜੋਸ਼ੀ ਸਣੇ ਹੋਰ ਮਾਹਿਰ ਸ਼ਾਮਲ ਹੋਏ।
ਇਹ ਬੈਠਕ ਆਉਣ ਵਾਲੇ ਬਜਟ ਦੇ ਸੰਦਰਭ 'ਚ ਆਰਥਿਕ ਮਾਹਿਰਾਂ ਦੇ ਵਿਚਾਰ ਅਤੇ ਸੁਝਾਅ ਜਾਣਨ ਲਈ ਆਯੋਜਿਤ ਕੀਤੀ ਗਈ। ਸੀਤਾਰਮਨ ਇਕ ਫਰਵਰੀ 2025 ਨੂੰ ਲੋਕ ਸਭਾ 'ਚ ਵਿੱਤ ਸਾਲ 2025-26 ਦਾ ਬਜਟ ਪੇਸ਼ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8