ਪਹਿਲੀ ਵਾਰ PM ਮੋਦੀ ਨੂੰ ਲੈ ਕੇ VVIP ਜਹਾਜ਼ ‘ਏਅਰ ਇੰਡੀਆ ਵਨ’ ਨੇ ਭਰੀ ਉਡਾਣ, ਜਾਣੋ ਇਸ ਦੀ ਖ਼ਾਸੀਅਤ
Friday, Mar 26, 2021 - 12:35 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਕਾਲ ਦੀ ਸ਼ੁਰੂਆਤ ਦੇ ਬਾਅਦ ਅੱਜ ਪਹਿਲੀ ਵਾਰ ਆਪਣੀ ਦੋ ਦਿਨੀਂ ਵਿਦੇਸ਼ ਯਾਤਰਾ ’ਤੇ ਬੰਗਲਾਦੇਸ਼ ਪੁੱਜੇ। ਪੀ.ਐਮ. ਦੀ ਇਹ ਯਤਾਰਾ ਇਸ ਲਈ ਵੀ ਖ਼ਾਸ ਹੈ, ਕਿਉਂਕਿ ਭਾਰਤ ਦਾ ਨਵਾਾਂ ਵੀ.ਵੀ.ਆਈ.ਪੀ. ਜਹਾਜ਼ ‘ਏਅਰ ਇੰਡੀਆ ਵਨ’ ਪਹਿਲੀ ਵਾਰ ਵਿਦੇਸ਼ ਯਾਤਰਾ ’ਤੇ ਨਿਕਲਿਆ ਹੈ। ਪੀ.ਐਮ. ਮੋਦੀ ਜਿਸ ਵੀ.ਵੀ.ਆਈ.ਪੀ. ਜਹਾਜ਼ ਰਾਹੀਂ ਬੰਗਲਾਦੇਸ਼ ਗਏ ਹਨ। ਇਹ ਉਹ ਜਹਾਜ਼ ਹੈ, ਜਿਸ ਨੂੰ ਅਮਰੀਕਾ ਤੋਂ ਮੰਗਵਾਇਆ ਗਿਆ ਹੈ ਅਤੇ ਇਸ ਵਿਚ ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਯਾਤਰਾ ਕਰਨਗੇ।
ਇਹ ਵੀ ਪੜ੍ਹੋ: ਗ੍ਰੀਨ ਕਾਰਡ ਦੀ ਉਡੀਕ 'ਚ ਬੈਠੇ ਭਾਰਤੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਬਾਈਡੇਨ
ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਵਿਸ਼ੇਸ਼ ਰੂਪ ਨਾਲ ਬਣਿਆ ਬੀ777 ਜਹਾਜ਼ 1 ਅਕਤੂਬਰ ਨੂੰ ਅਮਰੀਕਾ ਤੋਂ ਭਾਰਤ ਆਇਆ ਸੀ। ਜਹਾਜ਼ ਨੂੰ ਜੁਲਾਈ ਵਿਚ ਹੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਵੱਲੋਂ ਏਅਰ ਇੰਡੀਆ ਨੂੰ ਸੌਂਪਿਆ ਜਾਣਾ ਸੀ ਪਰ 2 ਵਾਰ ਇਸ ਵਿਚ ਦੇਰੀ ਹੋਈ। ਇਹ ਦੋਵੇਂ ਜਹਾਜ਼ 2018 ਵਿਚ ਕੁੱਝ ਮਹੀਨਿਆਂ ਲਈ ਏਅਰ ਇੰਡੀਆ ਦੇ ਵਪਾਰਕ ਬੇੜੇ ਦਾ ਹਿੱਸਾ ਸਨ, ਜਿਨ੍ਹਾਂ ਨੂੰ ਫਿਰ ਵੀ.ਵੀ.ਆਈ.ਪੀ. ਯਾਤਰਾ ਲਈ ਵਿਸ਼ੇਸ਼ ਰੂਪ ਤੋਂ ਨਵੀਨੀਕਰਨ ਕਰਨ ਲਈ ਅਮਰੀਕਾ ਦੇ ਡਲਾਸ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: 12ਵੀਂ ਮੰਜ਼ਿਲ 'ਤੋਂ ਹੇਠਾਂ ਡਿੱਗਾ 5 ਸਾਲ ਦਾ ਬੱਚਾ, ਪਰਮਾਤਮਾ ਨੇ ਇੰਝ ਬਖ਼ਸ਼ੀ ਜਾਨ, ਵੇਖੋ ਵੀਡੀਓ
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਇਸਤੇਮਾਲ ਹੋਣ ਵਾਲੇ ਏਅਰਰਫੋਰਸ ਵਨ ਜਹਾਜ਼ ਦੀ ਤਰਜ 'ਤੇ ਭਾਰਤ ਲਈ ਵੀ.ਵੀ.ਆਈ.ਪੀ. ਏਅਰਕਰਾਫਟ ਏਅਰ ਇੰਡੀਆ ਵਨ ਤਿਆਰ ਕੀਤਾ ਗਿਆ ਹੈ। ਇਹ ਦੋਵੇਂ ਜਹਾਜ਼ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵੱਲੋਂ ਚਲਾਏ ਜਾਣਗੇ। ਹਾਲਾਂਕਿ ਅੱਜ ਕੋਣ ਉਡਾ ਰਿਹਾ ਸੀ, ਇਸ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਜਾਣੋ ਕੀ ਹੈ ਇਸ ਜਹਾਜ਼ ਦੀ ਖ਼ਾਸੀਅਤ
ਅਧਿਕਾਰੀਆਂ ਦੀ ਮੰਨੋਂ ਤਾਂ ਦੋਵਾਂ ਜਹਾਜ਼ਾਂ ਦੀ ਖ਼ਰੀਦ ਅਤੇ ਇਨ੍ਹਾਂ ਦੇ ਨਵੀਨੀਕਰਨ ਦੀ ਕੁੱਲ ਲਾਗਤ ਲੱਗਭਗ 8400 ਕਰੋੜ ਰੁਪਏ ਹੈ। ਏਅਰ ਇੰਡੀਆ ਵਨ ਐਡਵਾਂਸ ਅਤੇ ਸਕਿਓਰ ਕਮਿਊਨੀਕੇਸ਼ਨ ਸਿਸਟਮ ਨਾਲ ਲੈਸ ਹੈ। ਇਹ ਜਹਾਜ਼ ਇਕ ਤਰ੍ਹਾਂ ਨਾਲ ਪੂਰਨ ਹਵਾਈ ਕਮਾਨ ਕੇਂਦਰ ਦੀ ਤਰ੍ਹਾਂ ਕੰਮ ਕਰਦੇ ਹਨ, ਜਿਨ੍ਹਾਂ ਦੇ ਅਤਿਆਧੁਨਿਕ ਆਡੀਓ-ਵੀਡੀਓ ਸੰਚਾਰ ਨੂੰ ਟੈਪ ਜਾਂ ਹੈਕ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਜਹਾਜ਼ ਦਾ ਆਪਣਾ ਮਿਜ਼ਾਇਲ ਡਿਫੈਂਸ ਸਿਸਟਮ, ਸੇਲਫ ਪ੍ਰੋਟੈਕਸ਼ਨ ਸੂਟ ਹੈ ਜੋ ਦੁਸ਼ਮਨ ਦੇਸ਼ ਦੇ ਰਡਾਰ ਫਰੇਂਕਵੇਂਸੀ ਨੂੰ ਜਾਮ ਕਰ ਸਕਦੇ ਹਨ। ਇਸ ਜਹਾਜ਼ ਅੰਦਰ ਇਕ ਕਾਨਫਰੰਸ ਰੂਮ, ਵੀ.ਵੀ.ਆਈ.ਪੀ. ਯਾਤਰੀਆਂ ਲਈ ਇਕ ਕੈਬਨ, ਇਕ ਮੈਡੀਕਲ ਸੈਂਟਰ ਅਤੇ ਨਾਲ ਹੀ ਨਾਲ ਹੋਰ ਪਤਵੰਤੇ ਲੋਕਾਂ,ਸਟਾਫ ਲਈ ਸੀਟਾਂ ਹੋਣਗੀਆਂ। ਇਸ 'ਤੇ ਏਅਰ ਇੰਡੀਆ ਵਨ 'ਤੇ ਖ਼ਾਸ ਤਰ੍ਹਾਂ ਦਾ ਸਾਇਨ ਹੋਵੇਗਾ। ਇਸ ਸਾਇਨ ਦਾ ਮਤਲੱਬ ਹੈ ਕਿ ਜਹਾਜ਼ ਵਿਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸਵਾਰ ਹਨ। ਇਸ ਤੋਂ ਇਲਾਵਾ ਇਸ ਜਹਾਜ਼ 'ਤੇ ਅਸ਼ੋਕ ਚੱਕਰ ਦੇ ਨਾਲ ਭਾਰਤ ਅਤੇ ਇੰਡੀਆ ਵੀ ਲਿਖਿਆ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਜਹਾਜ਼ ਇਕ ਵਾਰ ਤੇਲ ਭਰਾਉਣ ਤੋਂ ਬਾਅਦ ਲਗਾਤਾਰ 17 ਘੰਟੇ ਤੱਕ ਉਡਾਣ ਭਰ ਸਕੇਗਾ। ਹੁਣ ਵੀ.ਵੀ.ਆਈ. ਬੇੜੇ ਵਿਚ ਜੋ ਜਹਾਜ਼ ਹਨ, ਉਹ ਸਿਰਫ਼ 10 ਘੰਟੇ ਤੱਕ ਹੀ ਲਗਾਤਾਰ ਉੱਡ ਸਕਦੇ ਹਨ।
ਇਹ ਵੀ ਪੜ੍ਹੋ: ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।