PM ਮੋਦੀ ਨੇ ਫ਼ੌਜ ਨੂੰ ਸੌਂਪਿਆ ਅਰਜੁਨ ਟੈਂਕ, ਜਾਣੋ ਇਸ ਦੀ ਖ਼ਾਸੀਅਤ

2/15/2021 9:54:28 AM

ਚੇਨਈ/ਕੋਚੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ ਨਿਰਮਿਤ ਉੱਨਤ ਅਰਜੁਨ ਮੁੱਖ ਯੁੱਧ ਟੈਂਕ ਐੱਮ. ਕੇ. 1-ਏ ਐਤਵਾਰ ਨੂੰ ਫ਼ੌਜ ਨੂੰ ਸੌਪਿਆ। ਇੱਥੇ ਆਯੋਜਿਤ ਇਕ ਸਮਾਰੋਹ ’ਚ ਉਨ੍ਹਾਂ ਨੇ ਇਸ ਅਤਿਆਧੁਨਿਕ ਟੈਂਕ ਦੀ ਸਲਾਮੀ ਵੀ ਸਵੀਕਾਰ ਕੀਤੀ। ਰੱਖਿਆ ਖੋਜ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਇੱਥੇ ਸਥਿਤ ਯੁੱਧ ਵਾਹਨ ਖੋਜ ਅਤੇ ਵਿਕਾਸ ਸੰਸਥਾਨ ਵਲੋਂ ਨਿਰਮਿਤ ਇਸ ਅਤਿਆਧੁਨਿਕ ਟੈਂਕ ਦਾ ਡਿਜ਼ਾਈਨ ਦੇਸ਼ ’ਚ ਹੀ ਤਿਆਰ ਅਤੇ ਵਿਕਸਿਤ ਕੀਤਾ ਗਿਆ ਹੈ। ਇਸ ਪਰਯੋਜਨਾ ’ਚ 15 ਸਿੱਖਿਆ ਸੰਸਥਾਨ, 8 ਪ੍ਰਯੋਗਸ਼ਾਲਾਵਾਂ ਅਤੇ ਕਈ ਸੂਖਮ ਅਤੇ ਲਘੂ ਉਦਯੋਗ ਸੰਸਥਾਨ ਵੀ ਸ਼ਾਮਲ ਸਨ। ਇਸ ਦੇ ਨਾਲ ਫੌਜ ’ਚ 118 ਉੱਨਤ ਅਰਜੁਨ ਟੈਂਕ ਸ਼ਾਮਲ ਕੀਤੇ ਜਾਣਗੇ।

PunjabKesari
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਤਮਿਲਨਾਡੂ ’ਚ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਹਿਰੂ ਇਨਡੋਰ ਸਟੇਡੀਅਮ ’ਚ ਹੋਏ ਸ਼ਾਨਦਾਰ ਸਮਾਰੋਹ ’ਚ ਉੱਤਰੀ ਚੇਨਈ ’ਚ ਵਾਸ਼ਰਮੈਨਪੇਟ ਨੂੰ ਵਿਮਕੋ ਨਗਰ ਨਾਲ ਜੋੜਣ ਵਾਲੇ ਮੈਟਰੋ ਦੇ 9.01 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਪ੍ਰਾਜੈਕਟਾਂ ਦੀ ਵੀ ਸ਼ੁਰੂਆਤ ਕੀਤੀ।

PunjabKesari
ਮੋਦੀ ਨੇ ਕੇਰਲ ਦੇ ਸੰਖੇਪ ਦੌਰੇ ’ਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦਾ 6 ਹਜ਼ਾਰ ਕਰੋੜ ਰੁਪਏ ਦਾ ਪੈਟਰੋ-ਰਸਾਇਣ ਕੰਪਲੈਕਸ ਦੇਸ਼ ਦੇ ਨਾਂ ਸਮਰਪਿਤ ਕੀਤਾ। ਕੋਚਿ ਰਿਫਾਈਨਰੀ ਦੇ ਨੇੜੇ ਸਥਿਤ ਇਸ ਪ੍ਰੋਪਲੀਨ ਡੈਰਿਵੇਟਿਵ ਪੈਟਰੋਕੈਮੀਕਲ ਪ੍ਰਾਜੈਕਟ (ਪੀ. ਡੀ. ਪੀ. ਪੀ.) ਨਾਲ ਹਰ ਸਾਲ ਕਾਫ਼ੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਵੇਗੀ। ਇਸ ਪਲਾਂਟ ’ਚ ਅਜੇ ਮੁੱਖ ਰੂਪ ’ਚ ਦਰਾਮਦ ਕੀਤੇ ਜਾਣ ਵਾਲੇ ਐਕ੍ਰਿਲਿਕ ਐਸਿਡ, ਆਕਸੋ-ਅਲਕੋਹਲ ਅਤੇ ਐਕ੍ਰਿਲੇਟਸ ਦਾ ਉਤਪਾਦਨ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਲਿੰਗਡਨ ਟਾਪੂ ਦੇ ਅੰਤਰਦੇਸੀ ਜਲ ਮਾਰਗ ਲਈ ਰੋ-ਰੋ (ਰੋਲ-ਆਨ, ਰੋਲ-ਆਫ) ਸਮੁੰਦਰੀ ਬੇੜਾ ਸਹੂਲਤ ਦਾ ਉਦਘਾਟਨ ਕੀਤਾ। ਰਾਸ਼ਟਰੀ ਜਲ ਮਾਰਗ ਨੰਬਰ-3 ’ਤੇ ਇਸ ਰੋ-ਰੋ ਸਹੂਲਤ ’ਚ 2 ਨਵੇਂ ਰੋ-ਰੋ ਸਮੁੰਦਰੀ ਬੇੜੇ ਲਾਏ ਜਾ ਰਹੇ ਹਨ ਜੋ ਬੋਲਗੱਤੀ ਅਤੇ ਵਿਲਿੰਗਡਨ ਦੇ ਵਿਚਾਲੇ ਚੱਲਣਗੇ ਅਤੇ ਹਰ ਇਕ ’ਤੇ ਇਕੱਠੇ ਛੇ 20 ਫੁੱਟੇ ਟਰੱਕ ਅਤੇ ਤਿੰਨ 20 ਫੁੱਟੇ ਟਰਾਲਰ, ਤਿੰਨ 40 ਫੁੱਟੇ ਟਰਾਲਰ ਟਰੱਕ ਅਤੇ 30 ਯਾਤਰੀ ਚੜ੍ਹ ਸਕਦੇ ਹਨ। ਇਸ ਸੇਵਾ ਨਾਲ ਟ੍ਰਾਂਸਪੋਰਟ ਲਾਗਤ ਅਤੇ ਸਮੇਂ ਦੀ ਬੱਚਤ ਹੋਵੇਗੀ ਅਤੇ ਸੜਕਾਂ ’ਤੇ ਜਾਮ ਘੱਟ ਕਰਨ ’ਚ ਵੀ ਮਦਦ ਮਿਲੇਗੀ।

PunjabKesari
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ ’ਤੇ ਮਾਣ ਹੈ ਅਤੇ ਉਨ੍ਹਾਂ ਦੀ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੀ ਰਹੇਗੀ।
ਅਰਜੁਨ ਇਸ ਤਰ੍ਹਾਂ ਬਣਿਆ ਮਹਾਬਲੀ
1- ਨਵੇਂ ਮਾਡਲ ਅਰਜੁਨ ਐੱਮ. ਕੇ.-1 ਏ. ’ਚ 71 ਨਵੇਂ ਫੀਚਰ ਜੋੜੇ ਗਏ ਹਨ ਜੋ ਇਸ ਨੂੰ ਸਰਵੋਤਮ ਟੈਂਕ ਬਣਾਉਂਦੇ ਹਨ
2- ਅਰਜੁਨ ਦੀ ਫਾਇਰ ਪਾਵਰ ਸਮਰੱਥਾ ਨੂੰ ਕਾਫ਼ੀ ਵਧਾਇਆ ਗਿਆ ਹੈ ਜਿਸ ਦੇ ਨਾਲ ਇਸ ਦਾ ਨਿਸ਼ਾਨਾ ਪੱਕਾ ਹੈ
3- ਟੈਂਕ ’ਚ ਨਵੀਂ ਟੈਕਨੋਲਾਜੀ ਦਾ ਟਰਾਂਸਮਿਸ਼ਨ ਸਿਸਟਮ ਹੈ ਜੋ ਆਸਾਨੀ ਨਾਲ ਨਿਸ਼ਾਨੇ ਨੂੰ ਲੱਭ ਲੈਂਦਾ ਹੈ
4- ਅਰਜੁਨ ਜੰਗ ਦੇ ਮੈਦਾਨ ’ਚ ਵਿਛਾਈਆਂ ਗਈਆਂ ਮਾਈਨਸ ਹਟਾ ਕੇ ਆਸਾਨੀ ਨਾਲ ਅੱਗੇ ਵਧਣ ’ਚ ਸਮਰੱਥ
5- ਅਰਜੁਨ ’ਚ ਕੈਮੀਕਲ ਅਟੈਕ ਤੋਂ ਬਚਨ ਲਈ ਸਪੈਸ਼ਲ ਸੈਂਸਰ ਲਾਏ ਗਏ
6- ਇਕ ਕਮਜ਼ੋਰੀ ਵੀ : ਅਰਜੁਨ ਟੈਂਕ ਦਾ ਲਗਭਗ 68 ਟਨ ਭਾਰ ਭਾਰਤੀ ਫ਼ੌਜ ਲਈ ਇਕ ਸਮੱਸਿਆ ਹੈ


DIsha

Content Editor DIsha