ਪੀ. ਐੱਮ. ਮੋਦੀ ਦੀ ਹਵਾਈ ਯਾਤਰਾ ''ਤੇ 5 ਸਾਲਾਂ ''ਚ ਖਰਚ ਹੋਏ 443.4 ਕਰੋੜ

Monday, Apr 08, 2019 - 11:24 AM (IST)

ਪੀ. ਐੱਮ. ਮੋਦੀ ਦੀ ਹਵਾਈ ਯਾਤਰਾ ''ਤੇ 5 ਸਾਲਾਂ ''ਚ ਖਰਚ ਹੋਏ 443.4 ਕਰੋੜ

ਨਵੀਂ ਦਿੱਲੀ— ਲੋਕ ਸਭਾ ਦੀਆਂ ਚੋਣ ਸਰਗਰਮੀਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਵਾਈ ਯਾਤਰਾ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਇਕ ਹਿੰਦੀ ਅਖਬਾਰ ਦੀ ਰਿਪੋਰਟ ਅਨੁਸਾਰ ਬੀਤੇ 5 ਸਾਲ ਦੌਰਾਨ ਮੋਦੀ ਦੀ ਹਵਾਈ ਯਾਤਰਾ 'ਤੇ 443.4. ਕਰੋੜ ਰੁਪਏ ਦਾ ਖਰਚ ਆਇਆ ਹੈ। ਭਾਵੇਂ ਕਿ ਇਸ ਯਾਤਰਾ 'ਚ ਮੋਦੀ ਦਾ ਵਿਦੇਸ਼ ਯਾਤਰਾ ਖਰਚ ਸ਼ਾਮਲ ਨਹੀਂ ਹੈ। ਰਿਪੋਰਟ ਅਨੁਸਾਰ ਮੋਦੀ ਦੀ ਅਧਿਕਾਰਤ ਏਅਰ ਲਾਈਨ ਏਅਰ ਇੰਡੀਆ ਨੇ ਬੀਤੇ 5 ਸਾਲ ਦੌਰਾਨ ਪੀ. ਐੱਮ. ਮੋਦੀ ਵਲੋਂ ਕੀਤੀ ਗਈ 44 ਵਿਦੇਸ਼ ਯਾਤਰਾਵਾਂ ਦਾ ਬਿੱਲ ਪੀ.ਐੱਮ.ਓ. ਭੇਜਿਆ ਹੈ। ਜਿਸ 'ਚ ਖਰਚ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਮਨਮੋਹਨ ਸਿੰਘ ਨੇ 493.22 ਕਰੋੜ ਰੁਪਏ ਖਰਚੇ
ਮੋਦੀ ਦੀ ਵਿਦੇਸ਼ ਯਾਤਰਾ 'ਤੇ ਖਰਚ ਕੀਤੀ ਗਈ ਰਕਮ ਸਾਬਕਾ ਪੀ. ਐੱਮ. ਡਾ. ਮਨਮੋਹਨ ਸਿੰਘ ਦੀ ਸਾਲ 2009-2014 ਤਕ ਦੀ ਵਿਦੇਸ਼ ਯਾਤਰਾ ਦੀ ਤੁਲਨਾ 'ਚ ਘੱਟ ਹੈ। ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ 'ਚ 38 ਵਿਦੇਸ਼ ਯਾਤਰਾਵਾਂ ਕੀਤੀਆਂ, ਜਿਨ੍ਹਾਂ 'ਤੇ ਕੁਲ ਮਿਲਾ ਕੇ 493.22 ਕਰੋੜ ਰੁਪਏ ਖਰਚ ਆਇਆ।


author

DIsha

Content Editor

Related News