Air India ਜਹਾਜ਼ ਹਾਦਸਾ: PM ਮੋਦੀ ਅਹਿਮਦਾਬਾਦ 'ਚ ਹਾਦਸੇ ਵਾਲੀ ਜਗ੍ਹਾ ਪਹੁੰਚੇ

Friday, Jun 13, 2025 - 10:41 AM (IST)

Air India ਜਹਾਜ਼ ਹਾਦਸਾ: PM ਮੋਦੀ ਅਹਿਮਦਾਬਾਦ 'ਚ ਹਾਦਸੇ ਵਾਲੀ ਜਗ੍ਹਾ ਪਹੁੰਚੇ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ 'ਚ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਵੀਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਹਾਦਸੇ 'ਚ 265 ਲੋਕਾਂ ਦੀ ਮੌਤ ਹੋ ਗਈ। ਪੀ.ਐੱਮ. ਮੋਦੀ ਨੇ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨਾਲ ਅਹਿਮਦਾਬਾਦ ਦੇ ਹਸਪਤਾਲ 'ਚ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇੱਥੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ 'ਤੇ ਪਹੁੰਚੇ ਅਤੇ ਉੱਥੋਂ ਸਿੱਧੇ ਮੇਘਨਾਨੀ ਨਗਰ ਖੇਤਰ ਵਿੱਚ ਹਾਦਸੇ ਵਾਲੀ ਥਾਂ 'ਤੇ ਗਏ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਹਨ।

ਇਹ ਵੀ ਪੜ੍ਹੋ : ਇੰਝ ਪਤਾ ਲੱਗੇਗਾ ਕਿ ਆਖ਼ਿਰ ਕਿਉਂ ਤੇ ਕਿਵੇਂ ਹੋਇਆ ਪਲੇਨ ਕ੍ਰੈਸ਼ ! ਸਾਹਮਣੇ ਆਵੇਗਾ ਅਸਲ ਕਾਰਨ

ਬੋਇੰਗ 787 ਡ੍ਰੀਮਲਾਈਨਰ (AI171) ਜਹਾਜ਼ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਮੇਘਨਾਨੀ ਨਗਰ ਖੇਤਰ 'ਚ ਇਕ ਮੈਡੀਕਲ ਕਾਲਜ ਕੈਂਪਸ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। ਹਾਦਸੇ 'ਚ ਸਿਰਫ਼ ਇਕ ਯਾਤਰੀ ਬਚਿਆ। ਜਹਾਜ਼ 'ਚ 2 ਪਾਇਲਟਾਂ ਸਮੇਤ 10 ਚਾਲਕ ਦਲ ਦੇ ਮੈਂਬਰ ਵੀ ਸਨ। ਹਵਾਈ ਅੱਡੇ ਦੇ ਬਾਹਰ ਬੀਜੇ ਮੈਡੀਕਲ ਕਾਲਜ ਕੈਂਪਸ 'ਚ ਮਰਨ ਵਾਲਿਆਂ 'ਚ ਚਾਰ ਐੱਮਬੀਬੀਐੱਸ ਵਿਦਿਆਰਥੀ ਅਤੇ ਇਕ ਡਾਕਟਰ ਦੀ ਪਤਨੀ ਵੀ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News