ਦਰਭੰਗਾ ''ਚ ਗਰਜੇ PM ਮੋਦੀ: ਪਿਛਲੀਆਂ ਸਰਕਾਰਾਂ ਦਾ ਮੰਤਰ ਸੀ- ''ਪੈਸਾ ਹਜ਼ਮ, ਯੋਜਨਾਵਾਂ ਖ਼ਤਮ''

Wednesday, Oct 28, 2020 - 06:30 PM (IST)

ਦਰਭੰਗਾ ''ਚ ਗਰਜੇ PM ਮੋਦੀ: ਪਿਛਲੀਆਂ ਸਰਕਾਰਾਂ ਦਾ ਮੰਤਰ ਸੀ- ''ਪੈਸਾ ਹਜ਼ਮ, ਯੋਜਨਾਵਾਂ ਖ਼ਤਮ''

ਦਰਭੰਗਾ— ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਅੱਜ ਪਹਿਲੇ ਦੌਰ ਲਈ ਵੋਟਾਂ ਪੈ ਰਹੀਆਂ ਹਨ। ਸਿਆਸੀ ਪਾਰਟੀ ਚੋਣ ਪ੍ਰਚਾਰ ਕਰ ਕੇ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ 'ਚ ਰੁਝੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਬਿਹਾਰ ਦੇ ਦਰਭੰਗਾ 'ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲੇ ਦੌਰ ਦੀਆਂ ਵੋਟਾਂ ਚੱਲ ਰਹੀਆਂ ਹਨ। ਮੇਰੀ ਅਪੀਲ ਹੈ ਕਿ ਕੋਰੋਨਾ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੋਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨ. ਡੀ. ਏ. ਦੀ ਪਹਿਚਾਣ ਹੈ, ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਆਤਮ ਨਿਰਭਰ ਬਿਹਾਰ ਦਾ ਜੋ ਸੰਕਲਪ ਲਿਆ ਹੈ, ਉਸ ਨੂੰ ਪੂਰਾ ਕਰਨ 'ਚ ਜ਼ਰੂਰ ਸਫ਼ਲ ਹੋਵੇਗਾ। ਬਿਹਾਰ ਵਿਚ ਉਦਯੋਗ ਲਈ ਨਵੇਂ ਮੌਕੇ ਬਣਨਗੇ। 

ਇਹ ਵੀ ਪੜ੍ਹੋ: ਬਿਹਾਰ 'ਚ ਵਿਧਾਨ ਸਭਾ ਦੀਆਂ 71 ਸੀਟਾਂ 'ਤੇ ਵੋਟਿੰਗ ਜਾਰੀ ਜਾਣੋ ਤਾਜ਼ਾ ਸਥਿਤੀ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬਿਹਾਰ ਨੂੰ ਲੁੱਟਣ ਵਾਲਿਆਂ ਨੂੰ ਹਰਾਵਾਂਗੇ। ਬਿਹਾਰ 'ਚ ਜੰਗਲਰਾਜ ਵਾਲੀਆਂ ਤਾਕਤਾਂ ਨੂੰ ਹਰਾਵਾਂਗੇ। ਬਿਹਾਰ ਦੇ ਭਵਿੱਖ ਲਈ ਤੁਹਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪਿਛਲੀਆਂ ਜੋ ਸਰਕਾਰ ਸਨ, ਉਨ੍ਹਾਂ ਦਾ ਮੰਤਰ ਰਿਹਾ- ਪੈਸਾ ਹਜ਼ਮ, ਯੋਜਨਾਵਾਂ ਖਤਮ। ਬਿਹਾਰ ਦੇ ਵਿਕਾਸ ਲਈ ਅਗਲਾ ਪੜਾਅ ਹੈ ਆਤਮ ਨਿਰਭਰ ਬਿਹਾਰ। ਦੇਸ਼ ਵਿਚ ਪਹਿਲੀ ਵਾਰ ਇਹ ਹੋਇਆ ਹੈ, ਜਦੋਂ ਮੈਨੀਫੈਸਟੋ ਨੂੰ ਲੈ ਕੇ ਅੰਦਾਜ਼ਾ ਲਾਇਆ ਗਿਆ ਕਿ ਅੱਗੇ ਕਿਹੜਾ ਕਦਮ ਸਰਕਾਰ ਚੁੱਕਣ ਵਾਲੀ ਹੈ।

ਇਹ ਵੀ ਪੜ੍ਹੋ: ਬਿਹਾਰ ਚੋਣਾਂ 2020: ਪੀ. ਐੱਮ. ਮੋਦੀ ਦੀ ਅਪੀਲ- 'ਪਹਿਲਾਂ ਵੋਟ, ਫਿਰ ਜਲਪਾਨ'

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਵਿਚ ਇਕ ਵੱਡਾ ਰਾਮ ਮੰਦਰ ਬਣਾਇਆ ਜਾ ਰਿਹਾ ਹੈ। ਰਾਜਨੀਤੀ ਵਿਚ ਜੋ ਲੋਕ ਸਾਡੇ ਤੋਂ ਮੰਦਰ ਨਿਰਮਾਣ ਦੀ ਤਾਰੀਖ਼ ਪੁੱਛਦੇ ਸਨ, ਉਹ ਹੁਣ ਤਾੜੀਆਂ ਵਜਾਉਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮਾਤਾ ਸੀਤਾ ਦੇ ਇਸ ਖੇਤਰ ਵਿਚ ਆ ਕੇ ਇੱਥੇ ਦੇ ਲੋਕਾਂ ਨੂੰ ਰਾਮ ਮੰਦਰ ਨਿਰਮਾਣ ਦੀ ਵਧਾਈ ਦਿੰਦਾ ਹਾਂ, ਕਿਉਂਕਿ ਤੁਸੀਂ ਸਾਰੇ ਉਸ ਦੇ ਮੁੱਖ ਹੱਕਦਾਰ ਹੋ। ਭਾਜਪਾ ਅਤੇ ਐੱਨ. ਡੀ. ਏ. ਦੀ ਪਹਿਚਾਣ ਇਹ ਹੀ ਹੈ ਕਿ ਜੋ ਕਹਿੰਦੇ ਹਾਂ, ਉਹ ਕਰ ਕੇ ਹੀ ਵਿਖਾਉਂਦੇ ਹਾਂ। ਸਦੀਆਂ ਦੀ ਤਪੱਸਿਆ ਤੋਂ ਬਾਅਦ ਰਾਮ ਮੰਦਰ ਨਿਰਮਾਣ ਦਾ ਕੰਮ ਪੂਰਾ ਹੋ ਗਿਆ। 

ਇਹ ਵੀ ਪੜ੍ਹੋ: ਬਿਹਾਰ: ਮੁੱਖ ਮੰਤਰੀ ਉਮੀਦਵਾਰ ਪੁਸ਼ਪਮ ਪ੍ਰਿਆ ਪੁਲਸ ਹਿਰਾਸਤ 'ਚ, ਜਾਣੋਂ ਕੀ ਹੈ ਮਾਮਲਾ

ਦੱਸ ਦੇਈਏ ਕਿ ਮੋਦੀ ਬੁੱਧਵਾਰ ਨੂੰ ਇਕ ਵਾਰ ਫਿਰ ਤੋਂ ਚੁਣਾਵੀ ਮੈਦਾਨ 'ਚ ਉਤਰੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਦਰਭੰਗਾ ਵਿਚ ਰੈਲੀ ਤੋਂ ਬਾਅਦ ਮੁਜ਼ੱਫਰਪੁਰ ਦੇ ਮੋਤੀਪੁਰ 'ਚ ਦੂਜੀ ਜਨ ਸਭਾ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੀ ਤੀਜੀ ਰੈਲੀ ਪਟਨਾ ਹਵਾਈ ਅੱਡੇ ਨੇੜੇ ਸਥਿਤ ਵੈਟਨਰੀ ਕਾਲਜ ਕੈਂਪਸ ਵਿਚ ਹੋਵੇਗੀ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 2020 ਦੀਆਂ ਪਹਿਲੇ ਦੌਰ ਦੀਆਂ ਵੋਟਾਂ ਅੱਜ ਯਾਨੀ ਕਿ 28 ਅਕਤੂਬਰ ਨੂੰ ਪੈ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ  ਹੈ ਕਿ ਪਹਿਲਾਂ ਵੋਟ, ਫਿਰ ਜਲਪਾਨ। ਬਿਹਾਰ ਚੋਣਾਂ ਲਈ ਦੂਜੇ ਅਤੇ ਤੀਜੇ ਦੌਰ ਦੀਆਂ ਵੋਟਾਂ 3 ਅਤੇ 7 ਨਵੰਬਰ ਨੂੰ ਪੈਣਗੀਆਂ ਅਤੇ 10 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। 


author

Tanu

Content Editor

Related News