86 ਮਿੰਟ ਦਾ ਰਿਹਾ PM ਮੋਦੀ ਦਾ ਸੰਬੋਧਨ, ਸਾਲ 2016 ''ਚ ਦਿੱਤਾ ਸੀ ਸਭ ਤੋਂ ਲੰਬਾ ਭਾਸ਼ਣ
Saturday, Aug 15, 2020 - 02:44 PM (IST)
ਨਵੀਂ ਦਿੱਲੀ- ਪੂਰਾ ਦੇਸ਼ ਅੱਜ ਯਾਨੀ ਸ਼ਨੀਵਾਰ ਨੂੰ 74ਵਾਂ ਆਜ਼ਾਦੀ ਦਿਹਾੜਾ ਮਨ੍ਹਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਦਾ ਇਹ 7ਵਾਂ ਸੰਬੋਧਨ ਸੀ। ਪੀ.ਐੱਮ. ਮੋਦੀ ਦਾ ਭਾਸ਼ਣ 86 ਮਿੰਟ ਦਾ ਰਿਹਾ। ਹਾਲਾਂਕਿ ਪੀ.ਐੱਮ. ਮੋਦੀ ਦੇ ਲਾਲ ਕਿਲੇ ਤੋਂ ਦਿੱਤੇ ਗਏ ਸਭ ਤੋਂ ਲੰਬੇ ਭਾਸ਼ਣ ਦੀ ਗੱਲ ਕਰੀਏ ਤਾਂ ਉਹ ਸਾਲ 2016 ਦਾ ਸੀ। ਉਦੋਂ ਪੀ.ਐੱਮ. ਮੋਦੀ ਨੇ 94 ਮਿੰਟ ਦੇਸ਼ ਨੂੰ ਸੰਬੋਧਨ ਕੀਤਾ ਸੀ। ਸਾਲ 2014 'ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਲਾਲ ਕਿਲੇ ਤੋਂ 65 ਮਿੰਟ ਦੇਸ਼ ਨੂੰ ਸੰਬੋਧਨ ਕੀਤਾ। ਸਭ ਤੋਂ ਘੱਟ ਸਮੇਂ ਦਾ ਭਾਸ਼ਣ ਪੀ.ਐੱਮ. ਮੋਦੀ ਦਾ ਸਾਲ 2017 ਦਾ ਰਿਹਾ। ਉਨ੍ਹਾਂ ਦਾ ਇਹ ਸੰਬੋਧਨ 57 ਮਿੰਟ ਦਾ ਰਿਹਾ ਸੀ।
ਸਾਲ 2014 ਤੋਂ ਬਾਅਦ 2015 'ਚ ਉਨ੍ਹਾਂ ਨੇ 86 ਮਿੰਟ ਦਾ ਭਾਸ਼ਣ ਦਿੱਤਾ। ਇਸ ਦੇ ਅਗਲੇ ਸਾਲ 2016 'ਚ ਉਨ੍ਹਾਂ ਦਾ ਸੰਬੋਧਨ 94 ਮਿੰਟ ਦਾ ਰਿਹਾ, ਜਦੋਂ ਕਿ ਸਾਲ 2017 'ਚ ਇਹ 57 ਮਿੰਟ ਅਤੇ 2018 'ਚ 82 ਮਿੰਟ ਦਾ ਰਿਹਾ। ਸਾਲ 2019 'ਚ ਐੱਨ.ਡੀ.ਏ. ਦੀ ਜ਼ਰਬਦਸਤ ਜਿੱਤ ਦੇ ਨਾਲ ਹੀ ਨਰਿੰਦਰ ਮੋਦੀ ਇਕ ਵਾਰ ਫਿਰ ਸੱਤਾ 'ਤੇ ਕਾਬਿਜ਼ ਹੋਏ। ਮਈ 2019 'ਚ ਹੋਈਆਂ ਚੋਣਾਂ ਤੋਂ ਬਾਅਦ 15 ਅਗਸਤ ਨੂੰ ਬਤੌਰ ਪ੍ਰਧਾਨ ਮੰਤਰੀ 6ਵੀਂ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧ ਕੀਤਾ। ਪ੍ਰਚੰਡ ਜਿੱਤ ਨਾਲ ਸੱਤਾ 'ਤੇ ਕਾਬਿਜ਼ ਹੋਏ ਪੀ.ਐੱਮ. ਮੋਦੀ ਦਾ ਇਹ ਭਾਸ਼ਣ 92 ਮਿੰਟ ਦਾ ਰਿਹਾ।
ਦੇਖੋ 2014 ਤੋਂ 2020 ਤੱਕ ਪੀ.ਐੱਮ. ਮੋਦੀ ਨੇ ਕਿੰਨੇ ਸਮੇਂ ਤੱਕ ਦਿੱਤਾ ਭਾਸ਼ਣ
2014- 65 ਮਿੰਟ
2015- 86 ਮਿੰਟ
2016- 94 ਮਿੰਟ
2017- 57 ਮਿੰਟ
2018- 82 ਮਿੰਟ
2019- 92 ਮਿੰਟ
2020- 86 ਮਿੰਟ