ਵਾਰਾਣਸੀ ‘ਚ 72ਵਾਂ ਨੈਸ਼ਨਲ ਵਾਲੀਬਾਲ ਟੂਰਨਾਮੈਂਟ: PM ਮੋਦੀ ਵੀਡੀਓ ਕਾਨਫਰੰਸ ਰਾਹੀਂ ਕਰਨਗੇ ਉਦਘਾਟਨ
Saturday, Jan 03, 2026 - 03:49 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਵਾਰਾਣਸੀ ਦੇ ਡਾਕਟਰ ਸੰਪੂਰਨਾਨੰਦ ਸਪੋਰਟਸ ਸਟੇਡੀਅਮ 'ਚ 72ਵੀਂ ਨੈਸ਼ਨਲ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨ ਜਾ ਰਹੇ ਹਨ। ਸਰਕਾਰੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਇਸ ਟੂਰਨਾਮੈਂਟ ਦਾ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਕਰਨਗੇ।
ਦੇਸ਼ ਭਰ ਤੋਂ 1,000 ਤੋਂ ਵੱਧ ਖਿਡਾਰੀ ਦਿਖਾਉਣਗੇ ਜੌਹਰ
ਇਹ ਟੂਰਨਾਮੈਂਟ 4 ਜਨਵਰੀ ਤੋਂ 11 ਜਨਵਰੀ ਤੱਕ ਚੱਲੇਗਾ। ਇਸ ਵਿੱਚ ਪੂਰੇ ਭਾਰਤ ਤੋਂ ਵੱਖ-ਵੱਖ ਸੂਬਿਆਂ ਅਤੇ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ 58 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵੱਕਾਰੀ ਮੁਕਾਬਲੇ 'ਚ 1,000 ਤੋਂ ਵੱਧ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਅਧਿਕਾਰੀਆਂ ਅਨੁਸਾਰ, ਇਹ ਟੂਰਨਾਮੈਂਟ ਭਾਰਤੀ ਵਾਲੀਬਾਲ ਵਿੱਚ ਖੇਡ ਭਾਵਨਾ ਅਤੇ ਉੱਚ ਪੱਧਰੀ ਮੁਕਾਬਲੇਬਾਜ਼ੀ ਦਾ ਪ੍ਰਤੀਕ ਹੋਵੇਗਾ।
ਵਾਰਾਣਸੀ ਬਣ ਰਿਹਾ ਹੈ ਖੇਡਾਂ ਦਾ ਕੇਂਦਰ
ਵਾਰਾਣਸੀ 'ਚ ਇਸ ਰਾਸ਼ਟਰੀ ਪੱਧਰ ਦੇ ਸਮਾਗਮ ਦੀ ਮੇਜ਼ਬਾਨੀ ਸ਼ਹਿਰ 'ਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਅਥਲੈਟਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਵਧਦੀ ਮਹੱਤਤਾ ਨੂੰ ਦਰਸਾਉਂਦੀ ਹੈ। ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਜਿਹੇ ਵੱਡੇ ਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਨਾਲ ਵਾਰਾਣਸੀ ਦੀ ਪਛਾਣ ਸਿਰਫ਼ ਸੱਭਿਆਚਾਰਕ ਹੀ ਨਹੀਂ, ਸਗੋਂ ਮਹੱਤਵਪੂਰਨ ਖੇਡ ਕੇਂਦਰ ਵਜੋਂ ਵੀ ਹੋਰ ਨਿਖਰ ਕੇ ਸਾਹਮਣੇ ਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
