PM ਮੋਦੀ ਨੇ ਜਯੰਤੀ ਮੌਕੇ ਰਬਿੰਦਰਨਾਥ ਟੈਗੋਰ ਨੂੰ ਦਿੱਤੀ ਸ਼ਰਧਾਂਜਲੀ, ਦੱਸਿਆ ''ਦੇਸ਼ ਦੀ ਸੱਭਿਅਤਾ ਦੀ ਆਤਮਾ ਦੀ ਆਵਾਜ਼''

Saturday, May 09, 2026 - 11:36 AM (IST)

PM ਮੋਦੀ ਨੇ ਜਯੰਤੀ ਮੌਕੇ ਰਬਿੰਦਰਨਾਥ ਟੈਗੋਰ ਨੂੰ ਦਿੱਤੀ ਸ਼ਰਧਾਂਜਲੀ, ਦੱਸਿਆ ''ਦੇਸ਼ ਦੀ ਸੱਭਿਅਤਾ ਦੀ ਆਤਮਾ ਦੀ ਆਵਾਜ਼''

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਬੇਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀ ਜਯੰਤੀ 'ਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਕ ਅਸਾਧਾਰਨ ਦਾਰਸ਼ਨਿਕ, ਸਿੱਖਿਆ ਸ਼ਾਸਤਰੀ, ਕਲਾਕਾਰ ਅਤੇ 'ਭਾਰਤ ਦੀ ਸੱਭਿਅਤਾ ਦੀ ਆਤਮਾ ਦੀ ਸਦੀਵੀ ਆਵਾਜ਼' ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਟੈਗੋਰ ਦੀ ਜਯੰਤੀ 'ਪੋਚਿਸ਼ੇ ਬੋਈਸ਼ਾਖ' ਯਾਨੀ ਬੰਗਾਲ ਮਹੀਨੇ ਬੋਈਸ਼ਾਖ ਦੇ 25ਵੇਂ ਦਿਨ ਮਨਾਈ ਜਾਂਦੀ ਹੈ। ਇਸ ਨੂੰ ਰਵਿੰਦਰ ਜਯੰਤੀ ਵਜੋਂ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਅੱਜ ਪੋਚਿਸ਼ੇ ਬੋਈਸ਼ਾਖ ਦੇ ਵਿਸ਼ੇਸ਼ ਮੌਕੇ ਅਸੀਂ ਗੁਰੂਦੇਵ ਟੈਗੋਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਗੁਰੂਦੇਵ ਟੈਗੋਰ ਅਸਾਧਾਰਨ ਪ੍ਰਤਿਭਾ ਦੇ ਲੇਖ, ਵਿਚਾਰਕ ਅਤੇ ਕਵੀ ਸਨ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ,''ਉਨ੍ਹਾਂ ਇਕ ਅਸਾਧਾਰਨ ਦਾਰਸ਼ਨਿਕ, ਸਿੱਖਿਆ ਸ਼ਾਸਤਰੀ, ਕਲਾਕਾਰ ਅਤੇ ਭਾਰਤ ਦੀ ਸੱਭਿਅਤਾ ਦੀ ਆਤਮਾ ਵਜੋਂ ਆਪਣੀ ਵਿਸ਼ੇਸ਼ ਪਛਾਣ ਬਣਾਈ। ਉਨ੍ਹਾਂ ਨੇ ਮਨੁੱਖਤਾ ਦੀਆਂ ਡੂੰਘੀਆਂ ਭਾਵਨਾਵਾਂ ਅਤੇ ਸਾਡੀ ਸੰਸਕ੍ਰਿਤੀ ਦੇ ਸਰਵਉੱਚ ਆਦਰਸ਼ਾਂ ਨੂੰ ਪ੍ਰਗਟ ਕੀਤਾ।'' ਪੀ.ਐੱਮ. ਮੋਦੀ ਨੇ ਕਿਹਾ ਕਿ ਟੈਗੋਰ ਦੇ ਨਵੇਂ ਵਿਚਾਰਾਂ, ਰਚਨਾਤਮਕ ਊਰਜਾ ਅਤੇ ਸੰਸਕ੍ਰਿਤੀ ਵਿਸ਼ਵਾਸ ਨਾਲ ਸਮਾਜ ਨੂੰ ਖੁਸ਼ਹਾਲ ਕੀਤਾ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਨੂੰ ਡੂੰਘੀ ਸ਼ਰਧਾ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕਰਦੇ ਹਾਂ। ਉਨ੍ਹਾਂ ਦੇ ਵਿਚਾਰ ਲੋਕਾਂ ਦੇ ਮਨਾਂ ਨੂੰ ਰੌਸ਼ਨ ਕਰਦੇ ਰਹੇ ਅੇਤ ਸਾਡੀਆਂ ਕੋਸ਼ਿਸ਼ਾਂ 'ਚ ਸਾਡਾ ਮਾਰਗਦਰਸ਼ਨ ਕਰਦੇ ਰਹੇ।'' ਟੈਗੋਰ ਦਾ ਜਨਮ ਬੰਗਾਲੀ ਕੈਲੰਡਰ ਅਨੁਸਾਰ 25 ਬੋਸ਼ਾਖ 1268 ਨੂੰ ਹੋਇਆ ਸੀ। ਗ੍ਰੇਗੋਰੀਅਨ ਕੈਲੰਡਰ ਅਨੁਸਾਰ, ਇਹ ਤਾਰੀਖ 7 ਮਈ, 1861 ਸੀ। ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਸ਼ਨੀਵਾਰ ਨੂੰ ਪੱਛਮੀ ਬੰਗਾਲ 'ਚ ਪਹਿਲੀ ਵਾਰ ਸਹੁੰ ਚੁੱਕਣ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਵੀ ਇਸ ਸਮਾਰੋਹ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News