PNG ਨਾਲ ਘੱਟ ਹੋਵੇਗਾ ਵਾਰਾਨਸੀ ਦਾ ਪ੍ਰਦੂਸ਼ਣ : ਮੋਦੀ

Sunday, Jul 15, 2018 - 12:03 AM (IST)

PNG ਨਾਲ ਘੱਟ ਹੋਵੇਗਾ ਵਾਰਾਨਸੀ ਦਾ ਪ੍ਰਦੂਸ਼ਣ : ਮੋਦੀ

ਕਚਨਾਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਵਾਰਾਨਸੀ 'ਚ ਗੈਸ ਵੰਡ ਪ੍ਰਣਾਲੀ ਸ਼ੁਰੂ ਹੋਣ ਕਾਰਨ ਇਥੇ ਦਾ ਪ੍ਰਦੂਸ਼ਣ ਕਾਫੀ ਹੱਦ ਤਕ ਘੱਟ ਹੋ ਜਾਵੇਗਾ। ਉਨ੍ਹਾਂ ਨੇ ਰਾਜਾਤਲਾਬ (ਕਚਨਾਰ ਪਿੰਡ) 'ਚ ਆਯੋਜਿਤ ਸਮਾਰੋਹ 'ਚ 937 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਦੇ ਨਾਲ ਸ਼ਹਿਰੀ ਗੈਸ ਵੰਡ ਪ੍ਰਣਾਲੀ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ ਕਿ ਹੁਣ 8000 ਘਰਾਂ ਤਕ ਪਾਈਪ ਲਾਈਨਾਂ ਜ਼ਰੀਏ ਸਿੱਧਾ ਸਵੱਛ ਇੰਧਨ(ਪੀ. ਐੱਨ. ਜੀ.) ਪਹੁੰਚਣੀ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ 'ਚ 40 ਹਜ਼ਾਰ ਘਰਾਂ ਤਕ ਇਸ ਪ੍ਰਕਾਰ ਦੀ ਵਿਵਸਥਾ ਕਰਨ ਦੀ ਯੋਜਨਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। 


Related News