PM ਮੋਦੀ ਦੀ ਅਪੀਲ ''ਤੇ 97 ਫੀਸਦੀ ਮੰਤਰੀ Instagram ''ਤੇ ਹੋਏ ਐਕਟਿਵ

Friday, Aug 28, 2026 - 01:48 PM (IST)

PM ਮੋਦੀ ਦੀ ਅਪੀਲ ''ਤੇ 97 ਫੀਸਦੀ ਮੰਤਰੀ Instagram ''ਤੇ ਹੋਏ ਐਕਟਿਵ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਜੁਲਾਈ 2026 ਨੂੰ ਕੈਬਨਿਟ ਬੈਠਕ 'ਚ ਮੰਤਰੀਆਂ ਨੂੰ ਇੰਸਟਾਗ੍ਰਾਮ 'ਤੇ ਜ਼ਿਆਦਾ ਸਰਗਰਮ ਰਹਿਣ, ਰੀਲਾਂ ਬਣਾਉਣ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ 24 ਅਗਸਤ ਤੱਕ 29 'ਚੋਂ 28 ਯਾਨੀ 97 ਫੀਸਦੀ ਮੰਤਰੀਆਂ ਦੀ ਇੰਸਟਾਗ੍ਰਾਮ ਐਕਟੀਵਿਟੀ ਵਧੀ ਹੈ। ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ ਨੂੰ ਛੱਡ ਸਾਰੇ ਮੰਤਰੀ ਜ਼ਿਆਦਾ ਸਰਗਰਮ ਹਨ। ਮੋਦੀ ਕੈਬਨਿਟ 'ਚ ਸਭ ਤੋਂ ਜ਼ਿਆਦਾ ਫੋਲੋਅਰਜ਼ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਧੇ ਹਨ। ਪਿਛਲੇ ਇਕ ਮਹੀਨੇ 'ਚ ਉਨ੍ਹਾਂ ਦੇ 8.53 ਲੱਖ ਫੋਲੋਅਰਜ਼ ਵਧੇ ਹਨ।

ਪ੍ਰਧਾਨ ਮੰਤਰੀ ਮੋਦੀ ਦੀ ਸਲਾਹ ਤੋਂ ਬਾਅਦ ਮੰਤਰੀਆਂ ਨੇ ਰੀਲਾਂ 'ਤੇ ਜ਼ੋਰ ਦਿੱਤਾ ਹੈ। ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਨੀਤੀਆਂ ਅਤੇ ਅਹਿਮ ਮੁੱਦਿਆਂ ਨੂੰ ਰੀਲਾਂ ਰਾਹੀਂ ਸਮਝਾਉਣ 'ਤੇ ਜ਼ੋਰ ਦਿੱਤਾ। ਮੰਤਰੀਆਂ ਨੇ ਪਿਛਲੇ 1 ਮਹੀਨੇ 'ਚ 1,179 ਪੋਸਟ ਕੀਤੇ ਹਨ। ਇਹ ਪਹਿਲੇ ਦੀ ਤੁਲਨਾ 'ਚ 48 ਫੀਸਦੀ ਜ਼ਿਆਦਾ ਹੈ। 

ਨੀਟ ਪੇਪਰ ਲੀਕ 'ਤੇ ਜੰਤਰ-ਮੰਤਰ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਕਈ ਵਾਰ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕੀਤਾ ਸੀ। ਇਨ੍ਹਾਂ ਵੀਡੀਓ 'ਚ ਉਨ੍ਹਾਂ ਨੇ ਜ਼ੈੱਨ ਜੀ ਨੂੰ ਪੇਪਰ ਲੀਕ ਦੇ ਮੁੱਦੇ 'ਤੇ ਸੰਬੋਧਨ ਕੀਤਾ ਸੀ। ਇਕ ਵੀਡੀਓ 'ਚ ਪੀਐੱਮ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਮੁਆਫ਼ ਕਰਨ ਦੀ ਵੀ ਗੱਲ ਕਹੀ ਸੀ, ਜਿਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News