PM ਮੋਦੀ ਨੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਨਵੀਆਂ ਟਰੇਨ ਸੇਵਾਵਾਂ ਨੂੰ ਦਿਖਾਈ ਹਰੀ ਝੰਡੀ
Friday, Jan 23, 2026 - 12:15 PM (IST)
ਤਿਰੁਵਨੰਤਪੁਰਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਰਲ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਨਵੀਆਂ ਟਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੀ.ਐੱਮ. ਮੋਦੀ ਨੇ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨ ਅਤੇ ਇਕ ਤ੍ਰਿਸ਼ੂਰ-ਗੁਰੂਵਾਯੂਰ ਯਾਤਰੀ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਕੇਰਲ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚਾਲੇ ਖੇਤਰੀ ਰੇਲ ਸੰਪਰਕ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਥੇ ਸੀਐੱਸਆਈਆਰ-ਐੱਨਆਈਆਈਐੱਸਟੀ ਨਵੋਨਮੇਸ਼, ਤਕਨਾਲੋਜੀ ਅਤੇ ਉੱਦਮ ਕੇਂਦਰ ਦਾ ਨੀਂਹ ਪੱਥਰ ਰੱਖਿਆ ਅਤੇ 'ਪੀਐੱਮ ਸਵਨਿਧੀ ਕ੍ਰੇਡਿਟ ਕਾਰਡ' ਦੀ ਸ਼ੁਰੂਆਤ ਕੀਤੀ, ਜੋ ਯੂਪੀਆਈ ਨਾਲ ਜੁੜੀ ਵਿਆਜ਼ ਮੁਕਤ ਪਰਿਕ੍ਰਾਮੀ ਕਰਜ਼ (ਰਿਵਾਲਵਿੰਗ ਕ੍ਰੇਡਿਟ ਸਹੂਲਤ) ਹੈ। ਪੀ.ਐੱਮ. ਮੋਦੀ ਨੇ ਪੀਐੱਮ ਸਵਨਿਧੀ ਯੋਜਨਾ ਦੇ ਅਧੀਨ ਕਈ ਲਾਭਪਾਤਰੀਆਂ ਨੂੰ ਕਰਜ਼ ਰਾਸ਼ੀ ਅਤੇ ਕ੍ਰੇਡਿਟ ਕਾਰਡ ਵੀ ਵੰਡੇ। ਨਾਲ ਹੀ ਉਨ੍ਹਾਂ ਨੇ ਇੱਥੇ ਸ਼੍ਰੀ ਚਿਤਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸੇਜ਼ ਐਂਡ ਤਕਨਾਲੋਜੀ 'ਚ ਆਧੁਨਿਕ ਰੇਡੀਓ ਸਰਜਰੀ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਨਵੇਂ ਪੂਜਪੁਰਾ ਮੁੱਖ ਡਾਕਖਾਨੇ ਦਾ ਉਦਘਾਟਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
