MP ਬਰਗੀ ਡੈਮ ਹਾਦਸਾ : PM ਮੋਦੀ ਨੇ ਜਤਾਇਆ ਸੋਗ, ਕੀਤਾ ਮੁਆਵਜ਼ੇ ਦਾ ਐਲਾਨ
Friday, May 01, 2026 - 03:12 PM (IST)
ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਸਥਿਤ ਬਰਗੀ ਡੈਮ 'ਚ ਇਕ ਕਰੂਜ਼ ਜਹਾਜ਼ ਪਲਟਣ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਕੀਤੇ ਗਏ ਇਕ ਪੋਸਟ 'ਚ ਕਿਹਾ ਗਿਆ ਕਿ ਇਹ ਹਾਦਸਾ ਬਹੁਤ ਦਰਦਨਾਕ ਹੈ ਅਤੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) 'ਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਐੱਸ.ਡੀ.ਆਰ.ਐੱਫ (SDRF) ਦੇ ਕਮਾਂਡੈਂਟ ਨੀਰਜ ਸਿੰਘ ਰਾਜਪੂਤ ਅਨੁਸਾਰ, ਰਾਤ ਵੇਲੇ ਮੀਂਹ ਅਤੇ ਹਨ੍ਹੇਰੇ ਕਾਰਨ ਬਚਾਅ ਕਾਰਜਾਂ 'ਚ ਕਾਫੀ ਮੁਸ਼ਕਲਾਂ ਆਈਆਂ, ਪਰ ਟੀਮਾਂ ਨੇ ਲਾਈਟਾਂ ਦੀ ਮਦਦ ਨਾਲ ਕੰਮ ਜਾਰੀ ਰੱਖਿਆ। ਅੱਜ NDRF ਅਤੇ ਫੌਜ ਦੀਆਂ ਟੀਮਾਂ ਦੇ ਪਹੁੰਚਣ ਤੋਂ ਬਾਅਦ 5 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 9 ਹੋ ਗਈ ਹੈ।।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
