Nano DAP ਕਿਸਾਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੀ ਦਿਸ਼ਾ ''ਚ ਮਹੱਤਵਪੂਰਨ ਕਦਮ: PM ਮੋਦੀ

Sunday, Mar 05, 2023 - 05:21 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਨੈਨੋ DAP (ਡਾਈ-ਅਮੋਨੀਅਮ ਫਾਸਫੇਟ) ਖਾਦ ਨੂੰ ਮਨਜ਼ੂਰੀ ਮਿਲਣਾ ਕਿਸਾਨਾਂ ਦੀ ਜ਼ਿੰਦਗੀ ਆਸਾਨ ਬਣਾਉਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਆਖੀ।

ਇਹ ਵੀ ਪੜ੍ਹੋ- ਨੈਨੋ ਯੂਰੀਆ ਦੇ ਬਾਅਦ ਹੁਣ ਕਿਸਾਨਾਂ ਨੂੰ ਜਲਦ ਮਿਲੇਗਾ ' Nano DAP', ਸਰਕਾਰ ਨੇ ਦਿੱਤੀ ਮਨਜ਼ੂਰੀ

PunjabKesari

ਮਾਂਡਵੀਆ ਨੇ ਇਕ ਦਿਨ ਪਹਿਲਾਂ ਨੈਨੋ ਤਰਲ DAP ਖਾਦ ਨੂੰ ਬਜ਼ਾਰ ਵਿਚ ਉਤਾਰਨ ਲਈ ਮਨਜ਼ੂਰੀ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਇਸ ਮੌਕੇ ਮਾਂਡਵੀਆ ਨੇ ਕਿਹਾ ਸੀ ਕਿ ਖਾਦ ਦੇ ਖੇਤਰ ਵਿਚ ਆਤਮਨਿਰਭਰਤਾ ਲਿਆਉਣ ਦੀ ਦਿਸ਼ਾ 'ਚ ਇਹ ਇਕ ਵੱਡਾ ਕਦਮ ਹੈ। ਨੈਨੋ ਤਰਲ DAP ਨੂੰ ਸਾਲ 2021 ਵਿਚ ਪਹਿਲੀ ਵਾਰ ਪੇਸ਼ ਕਰਨ ਵਾਲੇ ਖਾਦ ਸਹਿਕਾਰੀ ਸੰਘ ਇਫਕੋ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਨੇ ਉਸ ਦੇ ਨੈਨੋ DAP ਖਾਦ ਨੂੰ ਬਜ਼ਾਰ 'ਚ ਉਤਾਰਨ ਦੀ ਮਨਜ਼ੂਰੀ ਦੇ ਦਿੱਤੀ ਹੈ।


Tanu

Content Editor

Related News