ਨਮਸਤੇ ਟਰੰਪ : 1 ਸਾਲ ਦੇ ਪੁੱਤਰ ਸਣੇ ਮਾਂ ਤੇ ਕਾਂਸਟੇਬਲ ਦੀ ਡਿਊਟੀ ਨਿਭਾਅ ਰਹੀ ਪੁਲਸ ਮੁਲਾਜ਼ਮ

02/24/2020 8:38:53 PM

ਵਡੋਦਰਾ (ਏਜੰਸੀ)- ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਗੋਰਵਾ ਪੁਲਸ ਥਾਣੇ ਵਿਚ ਤਾਇਨਾਤ ਪੁਲਸ ਮੁਲਾਜ਼ਮ ਇਕੱਠੇ ਕਾਂਸਟੇਬਲ ਅਤੇ ਮਾਂ ਹੋਣ ਦੀ ਦੋਹਰੀ ਡਿਊਟੀ ਨਿਭਾਅ ਰਹੀ ਹੈ। ਵਡੋਦਰਾ ਦੀ ਮਹਿਲਾ ਕਾਂਸਟੇਬਲ ਸੰਗੀਤਾ ਪਰਮਾਰ ਨੂੰ ਫਿਲਹਾਲ ਅਹਿਮਦਾਬਾਦ ਵਿਚ ਨਮਸਤੇ ਟਰੰਪ ਪ੍ਰੋਗਰਾਮ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦਾ ਪੁੱਤਰ ਇਕ ਸਾਲ ਦਾ ਹੈ। ਸੰਗੀਤਾ ਨੇ ਦੱਸਿਆ ਕਿ ਡਿਊਟੀ ਦੌਰਨ ਪੁੱਤਰ ਪ੍ਰੇਸ਼ਾਨ ਕਰਦਾ ਹੈ। ਕਈ ਵਾਰ ਫੀਡਿੰਗ ਕਰਵਾਉਣ ਵਿਚ ਮੈਨੂੰ ਪ੍ਰੇਸ਼ਾਨੀ ਹੁੰਦੀ ਹੈ। ਪਰ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਸੰਗੀਤਾ ਪਰਮਾਰ ਨੂੰ 19 ਫਰਵਰੀ ਨੂੰ ਹੁਕਮ ਮਿਲਿਆ ਸੀ ਕਿ ਉਨ੍ਹਾਂ ਨੂੰ ਟਰੰਪ ਦੇ ਪ੍ਰੋਗਰਾਮ ਵਿਚ ਬੰਦੋਬਸਤ ਲਈ ਅਹਿਮਦਾਬਾਦ ਜਾਣਾ ਹੈ।

ਹੁਕਮ ਮਿਲਣ 'ਤੇ ਸੰਗੀਤਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਕ ਸਾਲ ਦੇ ਪੁੱਤਰ ਦੀ ਅੱਖ ਵਿਚ ਇਨਫੈਕਸ਼ਨ ਦੀ ਗੱਲ ਆਖੀ ਪਰ ਫਿਰ ਜ਼ਿੰਮੇਵਾਰੀ ਸਮਝਦੇ ਹੋਏ ਉਹ ਪੁੱਤਰ ਨੂੰ ਲੈ ਕੇ ਉਸੇ ਰਾਤ ਅਹਿਮਦਾਬਾਦ ਪਹੁੰਚ ਗਈ। ਇਥੇ ਸੰਗੀਤਾ ਦੀ ਤਾਇਨਾਤੀ ਰਾਇਚੰਦ ਨਗਰ ਰੋਡ 'ਤੇ ਹੈ। ਇਥੇ ਉਨ੍ਹਆਂ ਨੇ ਪੁੱਤਰ ਲਈ ਦਰੱਖਤ ਨਾਲ ਕੱਪੜੇ ਦਾ ਝੂਲਾ ਬੰਨਿਆ ਹੈ। ਡਿਊਟੀ ਦੇ ਨਾਲ-ਨਾਲ ਪੁੱਤਰ ਦਾ ਧਿਆਨ ਵੀ ਰੱਖ ਰਹੀ ਹੈ। ਟਰੰਪ ਦੇ ਪ੍ਰੋਗਰਾਮ ਲਈ ਵਡੋਦਰਾ ਤੋਂ 500 ਜਵਾਨ ਬੁਲਾਏ ਗਏ ਹਨ।
ਸੰਗੀਤਾ ਨੇ ਦੱਸਿਆ ਕਿ ਅਹਿਮਦਾਬਾਦ ਜਦੋਂ ਆਈ ਤਾਂ ਪਹਿਲਾਂ ਪੁੱਤਰ ਨੂੰ ਤਾਇਨਾਤੀ ਵਾਲੀ ਥਾਂ ਤੋਂ 24 ਕਿਲੋਮੀਟਰ ਸਾਕੇਤ ਪਿੰਡ ਵਿਚ ਇਕ ਰਿਸ਼ਤੇਦਾਰ ਦੇ ਇਥੇ ਰੁਕੀ। ਇਕ ਦਿਨ ਪੁੱਤਰ ਨੂੰ ਉਥੇ ਛੱਡਿਆ ਸੀ। ਉਹ ਅਜੇ ਛੋਟਾ ਹੈ ਉਸ ਨੂੰ ਕਈ ਵਾਰ ਫੀਡਿੰਗ ਕਰਵਾਉਣੀ ਹੁੰਦੀ ਹੈ। ਮੇਰੇ ਬਿਨਾਂ ਉਹ ਪੂਰਾ ਦਿਨ ਰੋਇਆ। ਇਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਾਲ ਹੀ ਲਿਆਉਣ ਲੱਗੀ। ਮੈਂ ਇਥੇ ਸਵੇਰੇ 8 ਵਜੇ ਆਉਂਦੀ ਹਾਂ ਅਤੇ ਰਾਤ 9 ਵਜੇ ਚਲੀ ਜਾਂਦੀ ਹਾਂ। ਕੋਸ਼ਿਸ਼ ਕਰਦੀ ਹਾਂ ਕਿ ਦੋਵੇਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਅ ਲਵਾਂਗੀ।


Sunny Mehra

Content Editor

Related News