ਨਾਇਬ ਸੈਣੀ ਦਾ CM ਬਣਨਾ ਸੰਵਿਧਾਨਕ ਨਿਯਮਾਂ ਦੀ ਉਲੰਘਣਾ; ਜਾਣੋ ਵਿਧਾਨ ਸਭਾ ਸਪੀਕਰ ਨੇ ਕੀ ਕਿਹਾ

Tuesday, Mar 19, 2024 - 06:53 PM (IST)

ਚੰਡੀਗੜ੍ਹ - ਐਡਵੋਕੇਟ ਹੇਮੰਤ ਕੁਮਾਰ ਨੇ ਕਿਹਾ ਕਿ ਜੇਕਰ ਨਾਇਬ ਸੈਣੀ ਵਰਗੇ ਗੈਰ-ਵਿਧਾਇਕ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ ਸਾਲ ਦੌਰਾਨ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਕਮਿਸ਼ਨ ਉਪ ਚੋਣਾਂ ਕਰਵਾ ਸਕਦਾ ਹੈ। ਅਜਿਹਾ 1986 ਵਿੱਚ ਵੀ ਹੋਇਆ ਸੀ ਜਦੋਂ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭਜਨ ਲਾਲ ਦੀ ਥਾਂ ਐਮਪੀ ਬੰਸੀਲਾਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਸ ਸਮੇਂ ਵੀ ਵਿਧਾਨ ਸਭਾ 'ਚ ਇਕ ਸਾਲ ਤੋਂ ਵੀ ਘੱਟ ਸਮਾਂ ਬਾਕੀ ਰਹਿਣ ਦੇ ਬਾਵਜੂਦ ਤੋਸ਼ਾਮ ਵਿਧਾਨ ਸਭਾ ਸੀਟ 'ਤੇ ਉਪ ਚੋਣ ਹੋਈ ਸੀ, ਜਿਸ 'ਚ ਬੰਸੀਲਾਲ ਜਿੱਤ ਗਏ ਸਨ। 

ਇਹ ਵੀ ਪੜ੍ਹੋ :     Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਅਦਾਲਤ ਨੇ ਪੁੱਛੇ ਇਹ ਸਵਾਲ

ਅਦਾਲਤ ਨੇ ਕਿਹਾ ਕਿ ਮਨੋਹਰ ਲਾਲ ਨੇ 12 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਅਗਲੇ ਦਿਨ ਭਾਵ 13 ਮਾਰਚ ਨੂੰ ਵਿਧਾਨ ਸਭਾ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ। ਅਜਿਹੇ 'ਚ ਸੈਣੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਹ ਵਿਧਾਨ ਸਭਾ ਦੇ 91ਵੇਂ ਮੈਂਬਰ ਸਨ।

ਵਿਧਾਨ ਸਭਾ ਸਪੀਕਰ ਨੇ ਇਸ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਸੈਣੀ ਮੁੱਖ ਮੰਤਰੀ ਵਜੋਂ ਵਿਧਾਨ ਸਭਾ ਵਿੱਚ ਮੌਜੂਦ ਸਨ। ਫਿਲਹਾਲ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ। ਹਾਲਾਂਕਿ, ਸਾਡੇ ਕਾਨੂੰਨੀ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ, ਕੁਝ ਸਪੱਸ਼ਟ ਕਰ ਸਕਾਂਗਾ। 

ਇਹ ਵੀ ਪੜ੍ਹੋ :     ਦੁਨੀਆ ਦੀ ਟਾਪ 50 ਇਨੋਵੇਟਿਵ ਕੰਪਨੀਆਂ 'ਚ ਭਾਰਤ ਦੀ ਸਿਰਫ਼ ਇਕ ਕੰਪਨੀ ਨੂੰ ਮਿਲੀ ਥਾਂ, ਜਾਣੋ ਕਿਹੜੀ

ਅਦਾਲਤ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਨਾਇਬ ਸਿੰਘ ਸੈਣੀ ਨੂੰ ਛੇ ਮਹੀਨਿਆਂ ਦੇ ਅੰਦਰ ਚੋਣ ਜਿੱਤਣੀ ਪਵੇਗੀ, ਪਰ ਜੇਕਰ ਵਿਧਾਨ ਸਭਾ ਦਾ ਕਾਰਜਕਾਲ ਇੱਕ ਸਾਲ ਤੋਂ ਘੱਟ ਰਹਿ ਗਿਆ ਤਾਂ ਉਪ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ।

ਵਿਧਾਨ ਸਭਾ ਸਪੀਕਰ ਨੇ ਕਿਹਾ ਮੈਨੂੰ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ। ਪਰ ਮੇਰੀ ਜਾਣਕਾਰੀ ਅਨੁਸਾਰ ਜਦੋਂ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋਵੇ ਤਾਂ ਉਪ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।

ਅਦਾਲਤ ਨੇ ਪੁੱਛਿਆ ਕਿ ਇੱਕ ਵਿਅਕਤੀ ਇੱਕੋ ਸਮੇਂ ਦੋ ਸਦਨਾਂ ਦਾ ਹਿੱਸਾ ਬਣ ਸਕਦਾ ਹੈ? ਨਾਇਬ ਸੈਣੀ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਹਨ ਅਤੇ ਕੀ ਉਹ ਸੰਸਦ ਮੈਂਬਰ ਹੁੰਦੇ ਹੋਏ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਸਕਦੇ ਹਨ।

ਵਿਧਾਨ ਸਭਾ ਸਪੀਕਰ: ਹਾਂ, ਉਹ ਬਿਲਕੁਲ ਸਹੀ ਹੈ। ਅਜਿਹੀਆਂ ਕਈ ਉਦਾਹਰਨਾ ਹਨ ਜਦੋਂ ਬਿਨਾਂ ਮੈਂਬਰ ਰਹੇ ਵੀ 6 ਮਹੀਨਿਆਂ ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਸਕਦੇ ਹਨ ।

ਇਹ ਵੀ ਪੜ੍ਹੋ :     ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News