ਨਾਗਪੁਰ ਹਿੰਸਾ ''ਚ ਪਹਿਲੀ ਮੌਤ, ਜ਼ਖ਼ਮੀ ਇਰਫਾਨ ਨੇ ICU ''ਚ ਤੋੜਿਆ ਦਮ

Saturday, Mar 22, 2025 - 03:47 PM (IST)

ਨਾਗਪੁਰ ਹਿੰਸਾ ''ਚ ਪਹਿਲੀ ਮੌਤ, ਜ਼ਖ਼ਮੀ ਇਰਫਾਨ ਨੇ ICU ''ਚ ਤੋੜਿਆ ਦਮ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਬੀਤੀ 17 ਮਾਰਚ ਨੂੰ ਭੜਕੀ ਹਿੰਸਾ 'ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ। ਹਿੰਸਾ 'ਚ ਜ਼ਖ਼ਮੀ ਹੋਏ ਇਰਫਾਨ ਅੰਸਾਰੀ ਨੇ ਇਲਾਜ ਦੌਰਾਨ ICU 'ਚ ਤੋੜਿਆ ਦਮ ਦਿੱਤਾ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਰਫਾਨ ਦੀ ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅੰਸਾਰੀ ਨੂੰ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਜਾਣ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅੰਸਾਰੀ ਸੋਮਵਾਰ ਰਾਤ ਕਰੀਬ 11 ਵਜੇ ਘਰ ਤੋਂ ਨਾਗਪੁਰ ਰੇਲਵੇ ਸਟੇਸ਼ਨ ਤੋਂ ਇਟਾਰਸੀ ਲਈ ਟਰੇਨ ਫੜਨ ਲਈ ਨਿਕਲੇ ਸਨ। ਇਹ ਇਲਾਕਾ ਹਿੰਸਾ ਤੋਂ ਪ੍ਰਭਾਵਿਤ ਸੀ।

ਕਿਵੇਂ ਭੜਕੀ ਹਿੰਸਾ?

ਦਰਅਸਲ ਛਤਰਪਤੀ ਸ਼ੰਭਾਜੀਨਗਰ ਜ਼ਿਲ੍ਹੇ 'ਚ ਮੁਗਲ ਬਾਦਸ਼ਾਹ ਔਰੰਗਜੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਵਿਸ਼ਵ ਹਿੰਦੂ ਪਰੀਸ਼ਦ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪਵਿੱਤਰ ਸ਼ਿਲਾਲੇਖਾਂ ਵਾਲੀ ਇਕ ਚਾਦਰ ਸਾੜੇ ਜਾਣ ਦੀ ਅਫਵਾਹ ਫੈਲ ਗਈ, ਜਿਸ ਤੋਂ ਬਾਅਦ ਨਾਗਪੁਰ ਦੇ ਕਈ ਇਲਾਕਿਆਂ ਵਿਚ ਪਥਰਾਅ ਅਤੇ ਅੱਗਜ਼ਨੀ ਹੋਈ। ਨਾਗਪੁਰ ਦੇ ਪੁਲਸ ਕਮਿਸ਼ਨਰ ਆਯੁਕਤ ਰਵਿੰਦਰ ਕੁਮਾਰ ਸਿੰਘਲ ਨੇ ਦੱਸਿਆ ਕਿ ਦੰਗਿਆਂ ਨਾਲ ਜੁੜੇ ਮਾਮਲਿਆਂ ਵਿਚ ਹੁਣ ਤੱਕ 105 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਤਿੰਨ ਨਵੀਆਂ FIR ਦਰਜ ਹੋਈਆਂ ਹਨ। 


author

Tanu

Content Editor

Related News