ਨਦੀ 'ਚ ਡਿੱਗੀ ਕਾਰ, 3 ਲੋਕਾਂ ਦੀ ਹੋਈ ਮੌਤ
Wednesday, Aug 06, 2025 - 01:37 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਪੱਬਰ ਨਦੀ 'ਚ ਇਕ ਕਾਰ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਚਿਰਗਾਂਵ ਨੇੜੇ ਅੱਧੀ ਰਾਤ ਦੇ ਨੇੜੇ-ਤੇੜੇ ਵਾਪਰਿਆ, ਜਦੋਂ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਹਾਦਸੇ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਨਦੀ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਹਿਮਾਂਸ਼ੂ, ਵਿਸ਼ਾਲ ਠਾਕੁਰ ਅਤੇ ਅਭੈ ਵਜੋਂ ਹੋਈ ਹੈ। ਸਾਰੇ ਸ਼ਿਮਲਾ ਦੇ ਚਿਰਗਾਂਵ ਖੇਤਰ ਦੇ ਨਿਵਾਸੀ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e