ਨਾਗਪੁਰ ਦੇ ਹੋਸਟਲ ’ਚ ਇੰਟਰਨ ਨੇ ਕੀਤੀ ਖੁਦਕੁਸ਼ੀ
Monday, Aug 04, 2025 - 11:59 PM (IST)

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ’ਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ਦੇ ਇਕ 22 ਸਾਲਾ ਇੰਟਰਨ ਨੇ ਕਥਿਤ ਤੌਰ ’ਤੇ ਆਪਣੇ ਹੋਸਟਲ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਪੁਲਸ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਸੋਨੇਗਾਓਂ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਕੇਤ ਪੰਡਿਤਰਾਓ ਵਜੋਂ ਹੋਈ ਹੈ। ਉਹ ਐਤਵਾਰ ਏਮਸ ਦੇ ਹੋਸਟਲ ’ਚ ਆਪਣੇ ਕਮਰੇ ’ਚ ਫੰਦੇ ਨਾਲ ਲਟਕਿਆ ਮਿਲਿਆ ਸੀ।
ਪਰਭਣੀ ਜ਼ਿਲੇ ਦੇ ਜੰਤੂਰ ਦੇ ਰਹਿਣ ਵਾਲੇ ਸੰਕੇਤ ਨੇ ਐੱਮ. ਬੀ. ਬੀ. ਐੱਸ. ਪੂਰੀ ਕੀਤੀ ਸੀ ਤੇ ਏਮਸ ’ਚ ਇੰਟਰਨਸ਼ਿਪ ਕਰ ਰਿਹਾ ਸੀ। ਉਸ ਦੇ ਦੋਸਤਾਂ ਨੇ ਉਸ ਨੂੰ ਆਖਰੀ ਵਾਰ ਸ਼ਨੀਵਾਰ ਰਾਤ ਵੇਖਿਆ ਸੀ।