ਦਸਤਾਰ ਸਜਾ ਕੇ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਭਾਜਪਾ ਪ੍ਰਧਾਨ JP ਨੱਢਾ

Sunday, Jul 31, 2022 - 12:36 PM (IST)

ਦਸਤਾਰ ਸਜਾ ਕੇ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਭਾਜਪਾ ਪ੍ਰਧਾਨ JP ਨੱਢਾ

ਪਟਨਾ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਯਾਨੀ ਐਤਵਾਰ ਨੂੰ ਪਟਨਾ ਸਾਹਿਬ ਤਖ਼ਤ ਸ੍ਰੀ ਹਰਿਮੰਦਰ ਜੀ (ਪਟਨਾ ਸਾਹਿਬ) ਗੁਰਦੁਆਰਾ 'ਚ ਅਰਦਾਸ ਅਤੇ ਦਰਸ਼ਨ ਕੀਤੇ। ਸ਼੍ਰੀ ਨੱਢਾ ਐਤਵਾਰ ਨੂੰ ਇੱਥੇ ਸਿਰ 'ਤੇ ਦਸਤਾਰ ਸਜਾ ਕੇ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਦਾ ਗੁਰਦੁਆਰਾ ਪ੍ਰਬੰਧਨ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸੁਆਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਾਲ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸੰਜੇ ਜਾਇਸਵਾਲ, ਪਟਨਾ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ, ਵਿਧਾਇਕ ਨੰਦਕਿਸ਼ੋਰ ਯਾਦਵ ਸਮੇਤ ਕਈ ਹੋਰ ਪਾਰਟੀ ਦੇ ਸੀਨੀਅਰ ਨੇਤਾ ਵੀ ਮੌਜੂਦ ਰਹੇ।

 

ਨੱਢਾ ਨੇ ਇਸ ਤੋਂ ਪਹਿਲਾਂ ਇਕ ਸ਼ੋਭਾ ਯਾਤਰਾ ਨਾਲ ਰਾਜਧਾਨੀ ਪਟਨਾ ਦੀਆਂ ਸੜਕਾਂ 'ਤੇ ਲੋਕਾਂ ਦਾ ਧੰਨਵਾਦ ਕੀਤਾ। ਉਹ 2 ਦਿਨਾਂ ਪਟਨਾ ਦੌਰੇ 'ਤੇ ਹਨ। ਨੱਢਾ ਸ਼ਨੀਵਾਰ ਨੂੰ ਪਟਨਾ ਆਏ ਸਨ। ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਤੋਂ ਉਨ੍ਹਾਂ ਦਾ ਰੋਡ ਸ਼ੋਅ ਹੋਇਆ, ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਅਤੇ ਉਨ੍ਹਾਂ ਦਾ ਜਗ੍ਹਾ-ਜਗ੍ਹਾ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦੀ ਸੰਯੁਕਤ ਮੋਰਚਾ ਰਾਸ਼ਟਰੀ ਕਾਰਜਕਾਰਣੀ ਬੈਠਕ ਦਾ ਉਦਘਾਟਨ ਕੀਤਾ। ਨਾਲ ਹੀ ਪ੍ਰਦੇਸ਼ ਭਾਜਪਾ ਦੇ ਅਹੁਦਾ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ।

 


author

DIsha

Content Editor

Related News