ਟੈਨਿਸ ਖਿਡਾਰੀ ਦੀ ਮੌਤ ਦਾ ਖੁੱਲ੍ਹਿਆ ਭੇਤ ! ਪੁਲਸ ਨੇ ਦੱਸਿਆ ਇਹ ਕਾਰਨ

Friday, Jul 11, 2025 - 01:25 PM (IST)

ਟੈਨਿਸ ਖਿਡਾਰੀ ਦੀ ਮੌਤ ਦਾ ਖੁੱਲ੍ਹਿਆ ਭੇਤ ! ਪੁਲਸ ਨੇ ਦੱਸਿਆ ਇਹ ਕਾਰਨ

ਨੈਸ਼ਨਲ ਡੈਸਕ: ਹਰਿਆਣਾ ਦੇ ਗੁਰੂਗ੍ਰਾਮ 'ਚ 25 ਸਾਲਾ ਸਾਬਕਾ ਰਾਜ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਕਤਲ ਤੋਂ ਹਰ ਕੋਈ ਹੈਰਾਨ ਹੈ। ਸ਼ੁਰੂ 'ਚ ਸੋਸ਼ਲ ਮੀਡੀਆ 'ਤੇ ਚਰਚਾ ਸੀ ਕਿ ਪਿਤਾ ਨੇ ਇੰਸਟਾਗ੍ਰਾਮ 'ਤੇ 'ਰੀਲਾਂ' ਬਣਾਉਣ ਦੇ ਸ਼ੌਕ ਕਾਰਨ ਆਪਣੀ ਧੀ ਦਾ ਕਤਲ ਕਰ ਦਿੱਤਾ, ਪਰ ਪੁਲਸ ਨੇ ਇਸ ਕਤਲ ਪਿੱਛੇ ਇੱਕ ਵੱਖਰਾ ਕਾਰਨ ਦੱਸਿਆ ਹੈ। ਪੁਲਸ ਨੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ...ਲੱਖਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ ! ਕੈਂਸਰ ਤੇ HIV ਦੀਆਂ ਦਵਾਈਆਂ ਹੋਣਗੀਆਂ ਸਸਤੀਆਂ

ਪੁਲਸ ਨੇ ਇਹ ਕਾਰਨ ਦੱਸਿਆ-
ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਡੀਐਸਪੀ ਸੰਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ 25 ਸਾਲਾ ਰਾਧਿਕਾ ਯਾਦਵ ਆਪਣੇ ਮਾਪਿਆਂ ਨਾਲ ਸੈਕਟਰ-57, ਗੁਰੂਗ੍ਰਾਮ ਦੇ ਸੁਸ਼ਾਂਤ ਲੋਕ-2 'ਚ ਰਹਿੰਦੀ ਸੀ। ਉਸਦਾ ਕਤਲ ਉਸਦੇ ਪਿਤਾ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਕੀਤਾ ਸੀ।
ਰਾਧਿਕਾ ਦੇ ਚਾਚੇ ਦੀ ਸ਼ਿਕਾਇਤ 'ਤੇ ਪੁਲਸ ਨੇ ਤੁਰੰਤ ਦੀਪਕ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਘਟਨਾ ਵਿੱਚ ਵਰਤਿਆ ਗਿਆ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਡੀਐਸਪੀ ਸੰਦੀਪ ਸਿੰਘ ਦੇ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਤੇ ਉਸਦੇ ਪਿਤਾ (ਦੀਪਕ ਯਾਦਵ) ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ। ਮ੍ਰਿਤਕ ਨਾਲ ਟੈਨਿਸ ਅਕੈਡਮੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਕਾਰਨ ਪਿਤਾ ਨੇ ਆਪਣੇ ਲਾਇਸੈਂਸੀ ਹਥਿਆਰ ਤੋਂ ਤਿੰਨ ਗੋਲੀਆਂ ਚਲਾ ਕੇ ਇਹ ਘਿਨਾਉਣਾ ਅਪਰਾਧ ਕੀਤਾ। ਪੁਲਸ ਨੇ ਮੀਡੀਆ ਨਾਲ ਸਾਂਝੀ ਕੀਤੀ ਗਈ ਜਾਣਕਾਰੀ 'ਚ  ਕਿਤੇ ਵੀ 'ਰੀਲਾਂ' ਜਾਂ ਸੋਸ਼ਲ ਮੀਡੀਆ ਦਾ ਜ਼ਿਕਰ ਨਹੀਂ ਕੀਤਾ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਤਲ ਦਾ ਉਦੇਸ਼ ਨਿੱਜੀ ਝਗੜਾ ਸੀ।

ਇਹ ਵੀ ਪੜ੍ਹੋ...ਹਰ ਕੋਈ ਬੋਲਦਾ ਤਾਂ ਹੈ, ਪਰ ਕੀ ਤੁਸੀਂ ਜਾਣਦੇ ਹੋ ਆਖ਼ਿਰ ਕਿੱਥੋਂ ਆਇਆ "OK"

ਘਟਨਾ ਕਦੋਂ ਤੇ ਕਿਵੇਂ ਵਾਪਰੀ?
ਪੁਲਸ ਅਨੁਸਾਰ ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਰਾਧਿਕਾ ਰਸੋਈ ਵਿੱਚ ਸੀ। ਪਿਤਾ ਨੇ ਉਸਨੂੰ ਟੈਨਿਸ ਅਕੈਡਮੀ ਜਾਣ ਤੋਂ ਰੋਕਿਆ ਸੀ ਪਰ ਰਾਧਿਕਾ ਨੇ ਉਸਦੀ ਗੱਲ ਨਹੀਂ ਸੁਣੀ ਅਤੇ ਅਕੈਡਮੀ ਜਾਣ ਦੀ ਤਿਆਰੀ ਕਰ ਰਹੀ ਸੀ। ਇਸ ਤੋਂ ਨਾਰਾਜ਼ ਹੋ ਕੇ ਪਿਤਾ ਦੀਪਕ ਯਾਦਵ ਨੇ ਉਸ 'ਤੇ ਗੋਲੀਬਾਰੀ ਕਰ ਦਿੱਤੀ। ਇਹ ਵੀ ਧਿਆਨ ਦੇਣ ਯੋਗ ਹੈ ਕਿ ਘਟਨਾ ਤੋਂ ਬਾਅਦ ਰਾਧਿਕਾ ਦੇ ਪਿਤਾ ਮੌਕੇ ਤੋਂ ਨਹੀਂ ਭੱਜੇ। ਫਿਲਹਾਲ ਰਾਧਿਕਾ ਦੇ ਸੋਸ਼ਲ ਮੀਡੀਆ ਅਕਾਊਂਟਸ ਜਾਂ 'ਰੀਲਾਂ' ਬਣਾਉਣ ਬਾਰੇ ਜਾਣਕਾਰੀ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News