ਵਿਧਾਨ ਸਭਾ ਚੋਣਾਂ ਤੋਂ ਪਹਿਲਾਂ PM ਮੋਦੀ ਦਾ ਸੰਦੇਸ਼- ਕਰਨਾਟਕ ਦੇ ਹਰੇਕ ਨਾਗਰਿਕ ਦਾ ਸੁਫ਼ਨਾ ਮੇਰਾ ਸੁਫ਼ਨਾ ਹੈ
Tuesday, May 09, 2023 - 12:18 PM (IST)

ਬੈਂਗਲੁਰੂ (ਭਾਸ਼ਾ)- ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਸੂਬੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦੀ ਵਾਪਸੀ ਦੀ ਵਕਾਲਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ 'ਚ ਸੂਬੇ 'ਚ ਪਿਆਰ ਮਿਲਿਆ ਹੈ ਅਤੇ ਇਸ ਨਾਲ ਸਾਰੇ ਖੇਤਰਾਂ 'ਚ ਸੂਬੇ ਨੂੰ ਪਹਿਲੇ ਨੰਬਰ 'ਤੇ ਪਹੁੰਚਾਉਣ ਦਾ ਦ੍ਰਿੜ ਸੰਕਲਪ ਹੋਰ ਮਜ਼ਬੂਤ ਹੋਇਆ ਹੈ।
My message to the people of Karnataka… pic.twitter.com/DvFGl952OV
— Narendra Modi (@narendramodi) May 9, 2023
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਕਰਨਾਟਕ ਦੇ ਹਰੇਕ ਨਾਗਰਿਕ ਦਾ ਸੁਫ਼ਨਾ ਮੇਰਾ ਸੁਫ਼ਨਾ ਹੈ। ਤੁਹਾਡਾ ਦ੍ਰਿੜ ਸੰਕਲਪ ਮੇਰਾ ਦ੍ਰਿੜ ਸੰਕਲਪ ਹੈ। ਅਸੀਂ ਨਾਲ ਆਈਏ ਅਤੇ ਇਕ ਟੀਚੇ ਵੱਲ ਆਪਣਾ ਧਿਆਨ ਕੇਂਦਰਿਤ ਕਰੀਏ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਨਹੀਂ ਰੋਕ ਸਕਦੀ।'' ਚੋਣਾਂ ਤੋਂ ਪਹਿਲੇ ਸੂਬੇ 'ਚ 19 ਜਨ ਸਭਾਵਾਂ ਨੂੰ ਸੰਬੋਧਨ ਕਰ ਚੁੱਕੇ ਅਤੇ 6 ਰੋਡ ਸ਼ੋਅ ਕਰ ਚੁੱਕੇ ਪੀ.ਐੱਮ. ਮੋਦੀ ਨੇ ਕਿਹਾ,''ਮੈਂ ਕਰਨਾਟਕ ਨੂੰ ਦੇਸ਼ 'ਚ ਨੰਬਰ ਇਕ ਸੂਬਾ ਬਣਾਉਣ ਦੇ ਮਿਸ਼ਨ 'ਚ ਤੁਹਾਡਾ ਆਸ਼ੀਰਵਾਦ ਚਾਹੁੰਦਾ ਹਾਂ।'' ਉਨ੍ਹਾਂ ਕਿਹਾ,''ਮੇਰੀ ਅਪੀਲ ਕਰਨਾਟਕ ਦੇ ਉੱਜਵਲ ਭਵਿੱਖ ਲਈ ਹੈ। ਇਹ ਤੁਹਾਡੇ ਪਰਿਵਾਰ, ਵਿਸ਼ੇਸ਼ ਰੂਪ ਨਾਲ ਨੌਜਵਾਨ ਪੀੜ੍ਹੀਆਂ ਦੇ ਉਜਵਲ ਭਵਿੱਖ ਲਈ ਹੈ।''