''ਸ਼ੈਲਟਰ ਹੋਮ'' ਮਾਮਲੇ ''ਤੇ ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਪਾਈ ਝਾੜ
Tuesday, Nov 27, 2018 - 12:09 PM (IST)

ਮੁਜ਼ੱਫਰਪੁਰ— ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੋਰਟ ਨੇ ਨੀਤੀਸ਼ ਸਰਕਾਰ ਨੂੰ ਝਾੜ ਲਗਾਉਂਦੇ ਹੋਏ ਕਿਹਾ ਕਿ ਇਸ ਪੁਰੇ ਮਾਮਲੇ 'ਚ ਸੂਬੇ ਦਾ ਰਵੱਈਆ ਕਾਫੀ ਮੰਦਭਾਗਾ ਹੈ। ਇਹ ਅਣਮਨੁੱਖੀ ਤੇ ਲਾਪਰਵਾਹੀ ਭਰਿਆ ਹੈ। ਸੁਪਰੀਮ ਕੋਰਟ ਨੇ ਅਦਾਲਤ 'ਚ ਮੌਜੂਦਾ ਮੁੱਖ ਸਕੱਤਰ ਤੋਂ ਪੁੱਛਿਆ ਕਿ ਜੇਕਰ ਅਪਰਾਧ ਹੋਇਆ ਸੀ ਤਾਂ ਦੋਸ਼ੀ ਖਿਲਾਫ ਆਈ.ਪੀ.ਸੀ. ਦੀ ਧਾਰਾ 377 ਤੇ ਪੋਕਸੋ ਐਕਟ ਦੇ ਤਹਿਤ ਹਾਲੇ ਤਕ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ। ਕੋਰਟ ਨੇ ਪੁੱਛਿਆ ਕਿ ਕੀ ਬੱਚੇ ਦੇਸ਼ ਦੇ ਨਾਗਰਿਕ ਨਹੀਂ ਹਨ? ਸੁਪਰੀਮ ਕੋਰਟ ਹੁਣ ਇਸ ਮਾਮਲੇ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ।