ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : 20 ਜਨਵਰੀ ਤਕ ਟਾਲਿਆ ਫੈਸਲਾ
Tuesday, Jan 14, 2020 - 12:07 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਇਕ ਅਦਾਲਤ ਨੇ ਬਿਹਾਰ ਵਿਚ ਮੁਜ਼ੱਫਰਪੁਰ ਦੇ ਇਕ ਸ਼ੈਲਟਰ ਹੋਮ 'ਚ ਕਈ ਕੁੜੀਆਂ ਦੇ ਯੌਨ ਅਤੇ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ ਆਪਣਾ ਫੈਸਲਾ 20 ਜਨਵਰੀ ਤਕ ਟਾਲ ਦਿੱਤਾ ਹੈ। ਬਿਹਾਰ ਪੀਪਲਜ਼ ਪਾਰਟੀ (ਬੀ. ਪੀ. ਪੀ.) ਦੇ ਸਾਬਕਾ ਵਿਧਾਇਕ ਬ੍ਰਜੇਸ਼ ਠਾਕੁਰ ਇਸ ਸ਼ੈਲਟਰ ਹੋਮ ਦਾ ਸੰਚਾਲਕ ਸੀ। ਵਧੀਕ ਸੈਸ਼ਨ ਜੱਜ ਸੌਰਭ ਕੁਲਸ਼੍ਰੇਸ਼ਠ ਨੇ ਬ੍ਰਜੇਸ਼ ਠਾਕੁਰ ਦੇ ਵਕੀਲ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਸੋਮਵਾਰ ਯਾਨੀ ਕਿ 20 ਜਨਵਰੀ ਤਕ ਲਈ ਫੈਸਲਾ ਟਾਲ ਦਿੱਤਾ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਮਾਮਲੇ 'ਚ ਇਸਤਗਾਸਾ ਪੱਖ ਦੇ ਗਵਾਹ ਭਰੋਸੇਯੋਗ ਨਹੀਂ ਹਨ। ਅਦਾਲਤ ਨੇ ਪਹਿਲਾਂ 14 ਜਨਵਰੀ ਤਕ ਆਦੇਸ਼ ਟਾਲ ਦਿੱਤਾ ਸੀ, ਕਿਉਂਕਿ ਜੱਜ ਛੁੱਟੀਆਂ 'ਤੇ ਸਨ।