ਭੁਵਨੇਸ਼ਵਰ ''ਚ ਰੇਲ ਪਟੜੀਆਂ ''ਤੇ ਮਹਿਲਾ ਪੱਤਰਕਾਰ ਦੀ ਲਾਸ਼ ਮਿਲੀ, ਪਤੀ ਗ੍ਰਿਫਤਾਰ

Thursday, Jul 25, 2024 - 09:48 PM (IST)

ਭੁਵਨੇਸ਼ਵਰ : ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਇਕ ਮਹਿਲਾ ਪੱਤਰਕਾਰ ਦੀ ਰੇਲ ਪਟੜੀਆਂ 'ਤੇ ਲਾਸ਼ ਮਿਲੀ ਹੈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭੁਵਨੇਸ਼ਵਰ ਪੁਲਸ ਦੇ ਡਿਪਟੀ ਕਮਿਸ਼ਨਰ ਪ੍ਰਤੀਕ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਈ ਔਰਤਾਂ ਨਾਲ ਵਿਆਹ ਤੋਂ ਬਾਹਰ ਸਬੰਧ ਸਨ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮਧੂਸਮਿਤਾ ਪਰੀਦਾ ਇੱਕ ਵੈੱਬ ਚੈਨਲ ਵਿੱਚ ਬਤੌਰ ਪੱਤਰਕਾਰ ਕੰਮ ਕਰ ਰਹੀ ਸੀ। ਬੁੱਧਵਾਰ ਰਾਤ ਨੂੰ ਭੁਵਨੇਸ਼ਵਰ ਦੇ ਬਾਪੂਜੀ ਨਗਰ ਇਲਾਕੇ 'ਚ ਰੇਲਵੇ ਪਟੜੀ 'ਤੇ ਉਸ ਦੀ ਲਾਸ਼ ਮਿਲੀ ਸੀ। ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਏਅਰਫੋਰਸ 'ਚ ਨੌਕਰੀ ਕਰ ਰਹੇ ਮੁਲਜ਼ਮ ਅਤੇ ਉਸ ਦੀ ਪਤਨੀ ਦੇ ਰਿਸ਼ਤੇ ਉਦੋਂ ਵਿਗੜ ਗਏ ਜਦੋਂ ਪਰੀਦਾ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੇ ਕਈ ਔਰਤਾਂ ਨਾਲ ਵਿਆਹ ਤੋਂ ਬਾਹਰ ਸਬੰਧ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਸ਼੍ਰੀਧਰ ਜੇਨਾ ਨੇ ਉਸ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਸੀ। ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਵੀਰਵਾਰ ਨੂੰ ਆਪਣੀ ਪਤਨੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਸ਼੍ਰੀਧਰ ਨੂੰ ਗ੍ਰਿਫਤਾਰ ਕਰ ਲਿਆ।


Baljit Singh

Content Editor

Related News