''ਭਾਰਤ ਮਾਤਾ ਦੀ ਜੈ'' ਬੋਲਣਾ ਜ਼ਰੂਰੀ : ਵਸੀਮ ਰਿਜਵੀ

Saturday, Aug 11, 2018 - 09:35 PM (IST)

''ਭਾਰਤ ਮਾਤਾ ਦੀ ਜੈ'' ਬੋਲਣਾ ਜ਼ਰੂਰੀ : ਵਸੀਮ ਰਿਜਵੀ

ਲਖਨਊ— ਉੱਤਰ ਪ੍ਰਦੇਸ਼ ਸ਼ਿਆ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜਵੀ ਨੇ ਕਿਹਾ ਕਿ 15 ਅਗਸਤ ਨੂੰ ਬੋਰਡ ਦੀਆਂ ਸੰਪਤੀਆਂ 'ਤੇ ਆਯੋਜਿਤ ਪ੍ਰੋਗਰਾਮਾਂ 'ਚ ਰਾਸ਼ਟਰੀ ਗੀਤ ਤੋਂ ਬਾਅਦ 'ਭਾਰਤ ਮਾਤਾ ਦੀ ਜੈ' ਨਾ ਬੋਲਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕਈ ਵਾਰ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਕਿਤੇ 'ਭਾਰਤ ਮਾਤਾ ਦੀ ਜੈ' ਬੋਲਣ ਨੂੰ ਲੈ ਕੇ ਇਤਰਾਜ ਜ਼ਾਹਿਰ ਕੀਤਾ ਗਿਆ। ਇਸ ਗੱਲ 'ਤੇ ਕਾਫੀ ਬਹਿਸ ਵੀ ਹੋਈ ਹੈ।
ਵਸੀਮ ਰਿਜਵੀ ਨੇ ਕਿਹਾ, 'ਸ਼ਿਆ ਵਕਫ ਬੋਰਡ ਨੇ ਆਦੇਸ਼ ਜਾਰੀ ਕੀਤਾ ਹੈ ਕਿ ਜਿੰਨੀਆਂ ਵੀ ਵਕਫ ਬੋਰਡ ਦੀਆਂ ਸੰਪਤੀਆਂ ਹਨ, ਉਨ੍ਹਾਂ 'ਤੇ 15 ਅਗਸਤ ਨੂੰ ਝੰਡਾ ਲਹਿਰਾਉਣ ਦੇ ਪ੍ਰੋਗਰਾਮ 'ਚ ਰਾਸ਼ਟਰੀ ਗੀਤ ਤੋਂ ਬਾਅਦ 'ਭਾਰਤ ਮਾਤਾ ਦੀ ਜੈ' ਦਾ ਨਾਅਰਾ ਜ਼ਰੂਰ ਲਗਾਇਆ ਜਾਵੇ ਤੇ ਜੋ ਇੰਸਟੀਚਿਊਟ ਇਸ ਨੂੰ ਫਾਅਲੋ ਨਹੀਂ ਕਰੇਗਾ ਅਸੀਂ ਉਸ ਖਿਲਾਫ ਕਾਰਵਾਈ ਕਰਾਂਗੇ।'
ਜ਼ਿਕਰਯੋਗ ਹੈ ਕਿ ਵਸੀਮ ਰਿਜਵੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਰਿਜਵੀ ਨੇ ਅਯੋਧਿਆ 'ਚ ਰਾਮ ਮੰਦਿਰ ਨਿਰਮਾਣ ਦਾ ਸਮਰਥਨ ਕਰਨ ਦੇ ਨਾਲ-ਨਾਲ ਆਪਣੇ ਵੱਲੋਂ 10 ਹਜ਼ਾਰ ਰੁਪਏ ਦਾਨ 'ਚ ਵੀ ਦਿੱਤੇ ਸਨ।


Related News