ਉਰਦੂ 'ਚ ਰਾਮਾਇਣ ਲਿਖ ਮੁਸਲਿਮ ਬੀਬੀ ਨੇ ਪੇਸ਼ ਕੀਤੀ ਮਿਸਾਲ, ਕਿਹਾ- ਚੰਗੀਆਂ ਗੱਲਾਂ ਦਾ ਪ੍ਰਚਾਰ ਜ਼ਰੂਰੀ
Tuesday, Apr 27, 2021 - 01:50 PM (IST)
ਕਾਨਪੁਰ- ਇਕ ਮੁਸਲਿਮ ਬੀਬੀ ਨੇ ਉਰਦੂ ਭਾਸ਼ਾ 'ਚ ਰਾਮਾਇਣ ਲਿਖ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਰਹਿਣ ਵਾਲੀ ਇਸ ਬੀਬੀ ਨੇ ਹਿੰਦੂਆਂ ਦੇ ਪ੍ਰਸਿੱਧ ਧਰਮ ਗ੍ਰੰਥ ਰਾਮਾਇਣ ਨੂੰ ਉਰਦੂ 'ਚ ਟਰਾਂਸਲੇਟ ਕੀਤਾ ਹੈ। ਇਸ ਦੇ ਨਾਲ ਹੀ ਇਸ ਬੀਬੀ ਨੇ ਦੇਸ਼ ਦੀ ਗੰਗਾ-ਜਮੁਨੀ ਤਹਿਜੀਬ ਬਾਰੇ ਦੱਸਦੇ ਹੋਏ ਫਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ।
ਉਰਦੂ 'ਚ ਰਾਮਾਇਣ ਦੀ ਰਚਨਾ ਕਰਨ ਦੇ ਪਿੱਛੇ ਡਾਕਟਰ ਮਾਹੀ ਤਲਤ ਸਿੱਦੀਕੀ ਦਾ ਮਕਸਦ ਹੈ ਕਿ ਹਿੰਦੂ ਭਾਈਚਾਰੇ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੂੰ ਵੀ ਰਾਮਾਇਣ ਦੀਆਂ ਚੰਗੀਆਂ ਗੱਲਾਂ ਬਾਰੇ ਪਤਾ ਲੱਗੇ। ਡਾਕਟਰ ਮਾਹੀ ਅਨੁਸਾਰ ਰਾਮਾਇਣ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲਿਖਿਆ ਗਿਆ ਹੈ। ਬਾਕੀ ਧਰਮ ਗ੍ਰੰਥਾਂ ਦੇ ਪਵਿੱਤਰ ਸ਼ਬਦਾਂ ਦੀ ਤਰ੍ਹਾਂ ਰਾਮਾਇਣ ਵੀ ਸਾਨੂੰ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਵਿਰੁੱਧ ਜੰਗ ’ਚ ਉਤਰਣਗੇ ਫ਼ੌਜ ਦੇ ਸੇਵਾਮੁਕਤ ਡਾਕਟਰ
ਡਾਕਟਰ ਮਾਹੀ ਨੇ ਦੱਸਿਆ ਕਿ ਰਾਮਾਇਣ ਨੂੰ ਉਰਦੂ 'ਚ ਲਿਖਣ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਅਤੇ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਹੈ। ਉਰਦੂ ਰਾਮਾਇਣ ਦੀ ਰਚਨਾ ਕਰਨ 'ਚ ਡਾਕਟਰ ਮਾਹੀ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਲੱਗਾ। ਹਿੰਦੀ ਤੋਂ ਉਰਦੂ ਅਨੁਵਾਦ ਦੌਰਾਨ ਉਨ੍ਹਾਂ ਨੇ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਕਿਤੇ ਵੀ ਰਾਮਾਇਣ 'ਚ ਮੌਜੂਦ ਹਿੰਦੀ ਭਾਸ਼ਾ ਵਾਲੇ ਸ਼ਬਦਾਂ ਦੇ ਸਾਰ ਨਾਲ ਛੇੜਛਾੜ ਨਾ ਹੋਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ