ਜਨਮ ਅਸ਼ਟਮੀ ''ਤੇ 8 ਪੀੜ੍ਹੀਆਂ ਤੋਂ ਭਾਈਚਾਰੇ ਦੀ ਪਰੰਪਰਾ ਨਿਭਾ ਰਿਹੈ ਇਹ ਮੁਸਲਿਮ ਪਰਿਵਾਰ

Sunday, Aug 25, 2019 - 06:51 PM (IST)

ਜਨਮ ਅਸ਼ਟਮੀ ''ਤੇ 8 ਪੀੜ੍ਹੀਆਂ ਤੋਂ ਭਾਈਚਾਰੇ ਦੀ ਪਰੰਪਰਾ ਨਿਭਾ ਰਿਹੈ ਇਹ ਮੁਸਲਿਮ ਪਰਿਵਾਰ

ਮਥੁਰਾ-ਕ੍ਰਿਸ਼ਨ ਭਗਤੀ ’ਚ ਲੀਨ ਇਕ ਮੁਸਲਿਮ ਪਰਿਵਾਰ ਬ੍ਰਿਜ ’ਚ ਹਿੰਦੂ-ਮੁਸਲਿਮ ਏਕਤਾ ਦੀ ਅਨੋਖੀ ਮਿਸਾਲ ਪੇਸ਼ ਕਰ ਰਿਹਾ ਹੈ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਗੋਕੁਲ ’ਚ ਹੋਣ ਵਾਲੇ ਮਹਾਉਤਸਵ ’ਚ ਇਹ ਪਰਿਵਾਰ 8 ਪੀੜ੍ਹੀਆਂ ਤੋਂ ਲਗਾਤਾਰ ਵਧਾਈਆਂ ਗਾਉਂਦਾ ਆ ਰਿਹਾ ਹੈ। ਇਹ ਲੋਕ ਗੋਕੁਲ ਦੇ ਮੰਦਿਰਾਂ ’ਚ ਸ਼ਹਿਨਾਈ ਵਜਾ ਕੇ ਕ੍ਰਿਸ਼ਨ ਭਗਤਾਂ ਨੂੰ ਝੂਮਣ ’ਤੇ ਮਜਬੂਰ ਕਰ ਦਿੰਦੇ ਹਨ। ਇਸ ਪਰਿਵਾਰ ਦੇ ਵਾਰਸਾਂ-ਅਕੀਲ, ਅਨੀਸ਼, ਅਬਰਾਰ, ਆਮਿਰ, ਗੋਲੂ ਆਦਿ ਨੇ ਦੱਸਿਆ ਕਿ ‘ਇਕ ਸਮਾਂ ਸੀ, ਜਦ ਉਨ੍ਹਾਂ ਦੇ ਦਾਦਾ ਖੁਦਾਬਖਸ਼ ਦੇ ਪੜਦਾਦਾ ਹੋਤੀਖਾਨ ਵੀ ਇਕ ਆਮ ਸ਼ਹਿਨਾਈ ਵਾਦਕ ਦੀ ਤਰ੍ਹਾਂ ਬੱਚਿਆਂ ਦੇ ਜਨਮ ਦਿਨ, ਵਿਆਹ ਸਮਾਰੋਹ ਅਦਿ ਖੁਸ਼ੀਆਂ ’ਤੇ ਅਤੇ ਕਿਸੇ ਦੇ ਗੁਜ਼ਰ ਜਾਣ ’ਤੇ ਗਮੀ ਦੇ ਮੌਕਿਆਂ ’ਤੇ ਸ਼ਹਿਨਾਈ ਵਜਾਉਂਦੇ ਸਨ ਪਰ ਇਕ ਵਾਰ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸਟਮੀ ’ਤੇ ਸ਼ਹਿਨਾਈਵਾਦਕ ਦਾ ਮੌਕਾ ਮਿਲਿਆ। ਉਨ੍ਹਾਂ ਇਸ ਨੂੰ ਕੁਦਰਤ ਦਾ ਵਰਦਾਨ ਮੰਨ ਲਿਆ ਅਤੇ ਜਦ ਤੱਕ ਉਹ ਜਿਊਂਦੇ ਰਹੇ, ਉਨ੍ਹਾਂ ਨੇ ਇਹ ਪ੍ਰੰਪਰਾ ਨਹੀਂ ਤੋੜੀ। ਆਪਣੇ ਮਰਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਅਜਿਹਾ ਕਰਨ ਲਈ ਕਿਹਾ। ਉਸ ਤੋਂ ਬਾਅਦ ਉਨ੍ਹਾਂ ਦੇ ਵਾਰਸਾਂ ਨੇ ਇਹ ਪੰਰਪਰਾ ਨਹੀ ਤੋੜੀ। ਪਿਛਲੇ 125 ਸਾਲਾਂ ਤੋਂ ਇਹ ਮੁਸਲਿਮ ਪਰਿਵਾਰ ਮੰਦਿਰਾਂ ’ਚ ਵਧਾਈਆਂ ਗਾ ਰਿਹਾ ਹੈ।


author

Iqbalkaur

Content Editor

Related News