ਮੁਸਲਮਾਨ ਧਰਮਗੁਰੂ ਮੌਲਾਨਾ ਕਲਬੇ ਸਾਦਿਕ ਦਾ ਲਖਨਊ ''ਚ ਦਿਹਾਂਤ
Wednesday, Nov 25, 2020 - 12:08 AM (IST)

ਨਵੀਂ ਦਿੱਲੀ - ਆਲ ਇੰਡੀਆ ਮੁਸਲਮਾਨ ਪਰਸਨਲ ਲਾਅ ਬੋਰਡ ਦੇ ਉਪ-ਪ੍ਰਧਾਨ ਡਾ. ਕਲਬੇ ਸਾਦਿਕ ਦਾ ਦਿਹਾਂਤ ਹੋ ਗਿਆ ਹੈ। ਕੁੱਝ ਦਿਨ ਪਹਿਲਾਂ ਸਾਹ ਲੈਣ 'ਚ ਪ੍ਰੇਸ਼ਾਨੀ ਆਉਣ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਏਰਾ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਦੇਰ ਸ਼ਾਮ ਉਨ੍ਹਾਂ ਨੇ ਆਖਰੀ ਸਾਹ ਲਈ। ਉਨ੍ਹਾਂ ਨੂੰ ਨਿਮੋਨੀਆ ਦੇ ਨਾਲ ਯੂ.ਟੀ.ਆਈ. ਅਤੇ ਸੈਪਟਿਕ ਸ਼ਾਕ ਦੀ ਸਮੱਸਿਆ ਸੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਮੌਲਾਨਾ ਕਲਬੇ ਸਾਦਿਕ ਦੇ ਦਿਹਾਂਤ ਦੀ ਸੂਚਨਾ ਉਨ੍ਹਾਂ ਦੇ ਬੇਟੇ ਸਿਬਤੇਨ ਨੂਰੀ ਨੇ ਦਿੱਤੀ।