ਬਲੱਡ ਸ਼ੂਗਰ ਦੇ ਕੰਟਰੋਲ ਕਰਨ ਲਈ ਲਾਹੇਵੰਦ ਹੈ ਮਸ਼ਰੂਮ
Thursday, Jan 09, 2020 - 09:34 PM (IST)

ਨਵੀਂ ਦਿੱਲੀ (ਸ. ਟ.)-ਟਾਈਪ-2 ਡਾਇਬਟੀਜ਼ ਤੇਜ਼ੀ ਨਾਲ ਵਧ ਰਹੀ ਬੀਮਾਰੀ ਹੈ। ਖਾਸ ਤੌਰ ’ਤੇ ਨੌਜਵਾਨ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਵੱਡਾ ਕਾਰਣ ਸਾਡੀ ਜੀਵਨ ਸ਼ੈਲੀ ਵਿਚ ਤਬਦੀਲੀ ਨੂੰ ਮੰਨਿਆ ਜਾ ਰਿਹਾ ਹੈ। ਟਾਈਪ-2 ਡਾਇਬਟੀਜ਼ ਇਕ ਅਜਿਹੀ ਬੀਮਾਰੀ ਹੈ, ਜੋ ਇਕ ਵਾਰ ਹੋਣ 'ਤੇ ਲੰਮਾ ਸਮਾਂ ਪਿੱਛਾ ਨਹੀਂ ਛੱਡਦੀ। ਹੁਣ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਇਸ ਦੇ ਲਈ ਮਸ਼ਰੂਮ ਦੀ ਵਰਤੋਂ ਲਾਹੇਵੰਦ ਹੈ।
ਮਸ਼ਰੂਮ ਵਿਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਫੈਟ ਨਾਂਹ ਦੇ ਬਰਾਬਰ ਹੁੰਦੀ ਹੈ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ। ਇਹ ਸਾਡੀ ਬਾਡੀ ਨੂੰ ਸੀਮਤ ਮਾਤਰਾ ਵਿਚ ਫਾਈਬਰ ਪ੍ਰੋਵਾਈਡ ਕਰਦੀ ਹੈ।
ਵੇਟ ਮੈਨੇਜਮੈਂਟ ਵਿਚ ਪ੍ਰਫੈਕਟ
ਡਾਈਟ ਐਕਸਪਰਟ ਦਾ ਮੰਨਣਾ ਹੈ ਕਿ ਫ੍ਰੈੱਸ਼ ਮਸ਼ਰੂਮ ਵੇਟ ਨੂੰ ਮੈਨੇਜ ਕਰਨ ਵਿਚ ਸਹਾਈ ਹੁੰਦੀ ਹੈ ਕਿਉਕਿ ਇਸ ਵਿਚ ਇਸ ਦੀਆਂ ਆਪਣੀਆਂ ਖੂਬੀਆਂ ਦੇ ਨਾਲ ਹੀ ਇਕ ਖੂਬੀ ਬਹੁਤ ਸਾਰਾ ਵਾਟਰ ਕੰਟੈਂਟ ਹੋਣਾ ਵੀ ਹੈ। ਪਾਣੀ ਦੀ ਮਾਤਰਾ, ਲੋਅ ਫੈਟ ਅਤੇ ਘੱਟ ਫਾਈਬਰ ਦੀ ਮਾਤਰਾ ਦੀਆਂ ਖੂਬੀਆਂ ਕਾਰਣ ਇਹ ਵੇਟ ਮੇਨਟੇਨ ਕਰਨ ਵਿਚ ਸਹਾਈ ਹੁੰਦੀ ਹੈ।
ਜ਼ਰੂਰੀ ਫਾਈਬਰ ਦੀ ਪੂਰਤੀ
ਡਾਈਟ ਐਕਸਪਰਟ ਅਨੁਸਾਰ ਇਹ ਹੈਲਦੀ ਵਿਅਕਤੀ ਨੂੰ 25 ਤੋਂ 35 ਗ੍ਰਾਮ ਫਾਈਬਰ ਕੰਜਿਉੂਮ ਕਰਨਾ ਚਾਹੀਦਾ ਹੈ। ਮਸ਼ਰੂਮ ਵਿਚ ਸਾਲਿਉੂਬਲ ਅਤੇ ਇਨਸਾਲਿਉੂਬਲ ਦੋਵਾਂ ਤਰ੍ਹਾਂ ਦਾ ਫਾਈਬਰ ਹੁੰਦਾ ਹੈ। ਸਾਲਿਉੂਬਲ ਮਤਲਬ ਘੁਲਣਸ਼ੀਲ ਫਾਈਬਰ ਬਲੱਡ ਸ਼ੂਗਰ ਦਾ ਲੈਬਲ ਸਹੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਸਿਰਫ ਮਸ਼ਰੂਮ ਨਹੀਂ ਸਗੋਂ ਫ੍ਰੈੱਸ਼ ਮਸ਼ਰੂਮ ਸ਼ੂਗਰ ਦੇ ਮਰੀਜ਼ਾਂ ਨੂੰ ਹੈਲਦੀ ਰੱਖਣ ਦਾ ਕੰਮ ਕਰਦੀ ਹੈ।