ਪੱਛਮੀ ਬੰਗਾਲ ''ਚ ਰੁਕਣਾ ਚਾਹੀਦਾ ਹੈ ਕਤਲ-ਹਿੰਸਾ ਦਾ ਦੌਰ : ਅਨੁਰਾਗ ਠਾਕੁਰ

06/18/2021 9:50:44 AM

ਸ਼ਿਮਲਾ- ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਪੱਛਮੀ ਬੰਗਾਲ 'ਚ ਜਦੋਂ ਤੋਂ ਨਵੀਂ ਸਰਕਾਰ ਚੁਣੀ ਗਈ ਹੈ, ਉਦੋਂ ਤੋਂ ਲਗਾਤਾਰ ਕਤਲ ਅਤੇ ਹਿੰਸਾ ਜਾਰੀ ਹੈ, ਜੋ ਮੰਦਭਾਗੀ ਹੈ ਅਤੇ ਇਹ ਹਰ ਸੂਰਤ 'ਚ ਰੁਕਣੀ ਚਾਹੀਦੀ ਹੈ। ਅਨੁਰਾਗ ਨੇ ਇਕ ਬਿਆਨ 'ਚ ਕਿਹਾ ਕਿ ਪੱਛਮੀ ਬੰਗਾਲ 'ਚ ਜਾਤੀ ਕਤਲ ਅਤੇ ਹਿੰਸਾ ਦਾ ਦੌਰ ਹਰ ਹਾਲਤ 'ਚ ਰੁਕਣਾ ਚਾਹੀਦਾ। ਜਿਸ ਕੰਮ ਲਈ ਜਨਤਾ ਨੇ ਸਰਕਾਰ ਨੂੰ ਵਿਕਾਸ ਲਈ ਚੁਣਿਆ ਹੈ, ਉਸ ਨੂੰ ਉਹ ਕਰਨੇ ਚਾਹੀਦੇ ਹਨ। ਬੰਗਾਲ ਤੋਂ ਲੱਖਾਂ ਲੋਕ ਪਲਾਇਨ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਅਤੇ ਰਾਜਸਥਾਨ ਸਮੇਤ ਕਾਂਗਰਸ ਸ਼ਾਸਿਤ ਸੂਬਿਆਂ 'ਚ ਕੋਵਿਡ ਕਾਲ 'ਚ ਲੁੱਟ ਮਚੀ ਹੋਈ ਹੈ।

ਪੰਜਾਬ ਨੇ ਵੈਂਟੀਲੇਟਰ ਕੂੜੇਦਾਨ 'ਚ ਪਾ ਦਿੱਤੇ ਤਾਂ ਉੱਥੇ ਹੀ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵੇਚ ਦਿੱਤੀ। ਇਸ ਤਰ੍ਹਾਂ ਰਾਜਸਥਾਨ 'ਚ ਵੈਕਸੀਨ ਦੀ ਬਰਬਾਦੀ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਧਾਇਕ ਤੱਕ ਨਹੀਂ ਮਿਲ ਪਾਉਂਦੇ ਹਨ, ਇਸ ਲਈ ਉੱਥੇ ਕਾਂਗਰਸ ਪਾਰਟੀ 'ਚ ਅੰਦਰੂਨੀ ਕਲੇਸ਼ ਪਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਨਾਲ ਲੜਾਈ ਲੜ ਰਹੀ ਹੈ। ਪਿਛਲੇ ਸਾਲ ਜਦੋਂ ਕੋਰੋਨਾ ਆਇਆ ਸੀ, ਉਸ ਸਮੇਂ ਤੋਂ ਸਿਹਤ ਸੇਵਾਵਾਂ 'ਚ ਵਾਧਾ ਹੋਇਆ ਹੈ। ਭਾਰਤ 'ਚ ਵੈਕਸੀਨ ਬਣ ਵੀ ਰਹੀ ਹੈ ਅਤੇ ਆਪਣੇ ਦੇਸ਼ ਤੋਂ ਇਲਾਵਾ ਦੂਜੇ ਦੇਸ਼ਾਂ 'ਚ ਵੀ ਲੋਕਾਂ ਦੀ ਮਦਦ ਕੀਤੀ ਗਈ ਹੈ। ਆਤਮਨਿਰਭਰ ਭਾਰਤ ਨੇ ਆਪਣੀ ਸਮਰੱਥਾ ਵਧਾਈ ਹੈ। ਵੈਂਟੀਲੇਟਰ ਤੋਂ ਲੈ ਕੇ ਪੀਪੀਈ ਕਿਟ, ਮਾਸਕ ਆਦਿ ਦੇਸ਼ 'ਚ ਬਣ ਰਹੇ ਹਨ। ਆਕਸੀਜਨ ਹਰ ਸੂਬਿਆਂ ਨੂੰ ਭੇਜੀ ਗਈ। ਪਹਿਲੇ ਪ੍ਰਦੇਸ਼ 'ਚ 100 ਜਾਂਚ ਹੁੰਦੀਆਂ ਸੀ ਅਤੇ ਅੱਜ 20 ਲੱਖ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਹੀ ਸੂਬੇ 'ਚ ਕੇਂਦਰੀ ਯੂਨੀਵਰਸਿਟੀ ਲਈ ਜ਼ਮੀਨ ਮਿਲੀ ਅਤੇ ਇਸ ਲਈ ਪੈਸਾ ਵੀ ਮਨਜ਼ੂਰ ਕਰ ਦਿੱਤਾ ਗਿਆ ਹੈ। ਜਲਦ ਹੀ ਯੂਨੀਵਰਸਿਟੀ ਦਾ ਕੰਮ ਸ਼ੁਰੂ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਲੋਕਤੰਤਰ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਦੂਜੇ ਦੇਸ਼ਾਂ ਦੀ ਤਰ੍ਹਾਂ ਕਿਸੇ ਵੀ ਕੰਪਨੀ ਜਾਂ ਸੰਸਥਾ ਨੂੰ ਇੱਥੇ ਕੰਮ ਕਰਨ ਤੋਂ ਨਹੀਂ ਰੋਕਿਆ ਹੈ ਪਰ ਕਾਨੂੰਨ ਦੇ ਦਾਇਰੇ 'ਚ ਕੰਮ ਕਰਨਾ ਹੋਵੇਗਾ।


DIsha

Content Editor

Related News