ਪੰਜਾਬ ਦੇ ਰਹਿਣ ਵਾਲੇ ਦੋ ਭਰਾਵਾਂ ਦਾ ਕਤਲ ਮਾਮਲਾ; ਦੋਸ਼ੀ ਦਾ ਹੈਰਾਨ ਕਰਦਾ ਕਬੂਲਨਾਮਾ

Tuesday, Dec 27, 2022 - 05:39 PM (IST)

ਪੰਜਾਬ ਦੇ ਰਹਿਣ ਵਾਲੇ ਦੋ ਭਰਾਵਾਂ ਦਾ ਕਤਲ ਮਾਮਲਾ; ਦੋਸ਼ੀ ਦਾ ਹੈਰਾਨ ਕਰਦਾ ਕਬੂਲਨਾਮਾ

ਰੋਹਤਕ (ਦੀਪਕ)- ਦੋ ਦਿਨ ਪਹਿਲਾਂ ਰੇਲਵੇ ਫਾਟਕ 'ਤੇ ਮਿਲੀਆਂ ਦੋ ਲਾਸ਼ਾਂ ਦੇ ਮਾਮਲੇ 'ਚ ਪੁਲਸ ਨੇ 48 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁੱਛ-ਗਿੱਛ 'ਚ ਦੋਸ਼ੀ ਨੇ ਕਬੂਲ ਕੀਤਾ ਹੈ, ਉਸ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਦੋਸ਼ੀ ਨੇ ਪਹਿਲਾਂ ਦੋਹਾਂ ਭਰਾਵਾਂ ਨੂੰ ਆਪਣੇ ਹੱਥ ਨਾਲ ਬਣਾ ਕੇ ਚਾਹ ਪਿਲਾਈ ਅਤੇ ਉਸ ਤੋਂ ਬਾਅਦ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਨੇ ਲੁੱਟ ਦੇ ਇਰਾਦੇ ਨਾਲ ਪੇਂਚ ਲੱਗੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਕੇ ਪਹਿਲਾਂ ਦੋਹਾਂ ਦਾ ਕਤਲ ਕੀਤਾ ਅਤੇ ਉਸ ਤੋਂ ਬਾਅਦ ਉਹ ਦੋਹਾਂ ਦੀਆਂ ਲਾਸ਼ਾਂ ਨੂੰ ਰੇਲਵੇ ਟਰੈਕ 'ਤੇ ਰੱਖ ਕੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ-  ਸਨਸਨੀਖੇਜ਼ ਵਾਰਦਾਤ: ਪੰਜਾਬ ਦੇ 2 ਭਰਾਵਾਂ ਦਾ ਰੋਹਤਕ 'ਚ ਕਤਲ! ਰੇਲਵੇ ਟ੍ਰੈਕ ਤੋਂ ਟੁਕੜਿਆਂ ’ਚ ਮਿਲੀਆਂ ਲਾਸ਼ਾਂ

ਰੇਲਵੇ ਟਰੈਕ 'ਤੇ ਮਿਲੀਆਂ ਸਨ ਦੋਹਾਂ ਭਰਾਵਾਂ ਦੀਆਂ ਲਾਸ਼ਾਂ

ਜ਼ਿਕਰਯੋਗ ਹੈ ਕਿ 23 ਅਤੇ 24 ਦਸੰਬਰ ਦੀ ਰਾਤ ਰੋਹਤਕ ਤੋਂ ਜੀਂਦ ਰੇਲਵੇ ਲਾਈਨ 'ਤੇ ਬਣੇ ਆਊਟ ਬਾਈਪਾਸ ਦੇ ਰੇਲਵੇ ਓਵਰ ਬ੍ਰਿਜ ਹੇਠਾਂ ਪਟੜੀ 'ਤੇ ਦੋ ਲਾਸ਼ਾਂ ਮਿਲੀਆਂ ਸਨ। ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਭਰਾਵਾਂ ਸੁਖਵਿੰਦਰ ਅਤੇ ਸਤੇਂਦਰ ਦੇ ਰੂਪ ਵਿਚ ਹੋਈ ਸੀ। ਰੇਲਵੇ ਪੁਲਸ ਨੂੰ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਟੁਕੜਿਆਂ 'ਚ ਮਿਲੀਆਂ। ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਦੋਵੇਂ ਭਰਾਵਾਂ ਜੇ. ਸੀ. ਬੀ. ਚਲਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਮਸ਼ੀਨ ਲੁੱਟਣ ਦੇ ਇਰਾਦੇ ਨਾਲ ਦੋਸ਼ੀ ਨੇ ਉਨ੍ਹਾਂ ਦੇ ਕਤਲ ਦੀ ਯੋਜਨਾ ਬਣਾਈ ਸੀ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਦਾ ਅਨੋਖਾ ਫ਼ਰਮਾਨ, ਸਵੇਰੇ 4.30 ਉੱਠਣਗੇ ਵਿਦਿਆਰਥੀ, ਵਟਸਐਪ 'ਤੇ ਲਈ ਜਾਵੇਗੀ ਫੀਡਬੈਕ

PunjabKesari

ਇਹ ਵੀ ਪੜ੍ਹੋ-  19 ਸਾਲਾ ਕੁੜੀ ਕੋਲੋਂ ਕਰੋੜ ਦਾ ਸੋਨਾ ਬਰਾਮਦ, ਲੁਕੋਇਆ ਅਜਿਹੀ ਜਗ੍ਹਾ ਏਅਰਪੋਰਟ ਅਧਿਕਾਰੀ ਵੀ ਹੋਏ ਹੈਰਾਨ

ਦੋਸ਼ੀ ਦਾ ਫ਼ੋਨ ਆਉਣ ਮਗਰੋਂ ਉਸ ਦੀ ਮਦਦ ਕਰਨ ਗਏ ਸਨ ਦੋਵੇਂ ਭਰਾ

ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋਸ਼ੀ ਜੈਪਾਲ ਨੇ ਦੋਹਾਂ ਭਰਾਵਾਂ ਨੂੰ ਫੋਨ 'ਤੇ ਇਹ ਕਹਿ ਕੇ ਬੁਲਾਇਆ ਸੀ ਕਿ ਉਨ੍ਹਾਂ ਦੀ ਮਸ਼ੀਨ ਪਲਟੀ ਹੋਈ ਹੈ। ਰਾਤ ਦੇ ਸਮੇਂ ਦੋਵੇਂ ਭਰਾ ਦੋਸ਼ੀ ਕੋਲ ਪਹੁੰਚੇ ਤਾਂ ਪਹਿਲਾਂ ਉਸ ਨੇ ਦੋਹਾਂ ਨੂੰ ਚਾਹ ਪਿਲਾਈ ਅਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ। ਦੋਸ਼ੀ ਨੇ ਮਸ਼ੀਨ ਲੁੱਟਣ ਦੀ ਯੋਜਨਾ ਬਣਾਈ ਸੀ। ਦੋਸ਼ੀ ਦੀ ਮਦਦ ਕਰਨ ਗਏ ਦੋਹਾਂ ਭਰਾਵਾਂ ਨੂੰ ਜ਼ਰਾ ਵੀ ਅੰਦੇਸ਼ਾ ਨਹੀਂ ਸੀ ਕਿ ਦੋਸ਼ੀ ਉਨ੍ਹਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਹੈ।

PunjabKesari


author

Tanu

Content Editor

Related News