ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ

Thursday, Mar 16, 2023 - 06:15 PM (IST)

ਮੁੰਬਈ (ਭਾਸ਼ਾ)- ਮੁੰਬਈ ’ਚ ਇਕ 55 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕੀਤੇ ਗਏ। ਔਰਤ ਦੀ ਲਾਸ਼ ਦੇ ਟੁਕੜੇ ਉਸ ਦੇ ਘਰ ਦੀ ਅਲਮਾਰੀ ਅਤੇ ਪਾਣੀ ਦੀ ਟੈਂਕੀ ’ਚੋਂ ਮਿਲੇ। ਦਰਅਸਲ ਔਰਤ ਦੀ ਧੀ ਨੇ ਹੀ ਆਪਣੀ ਮਾਂ ਦਾ ਕਤਲ ਕਰ ਕੇ ਲਾਸ਼ ਦੇ ਹੱਥ-ਪੈਰ ਇਲੈਕਟ੍ਰਾਨਿਕ ਮਾਰਬਲ ਕਟਰ ਨਾਲ ਵੱਢ ਦਿੱਤੇ ਅਤੇ ਉਨ੍ਹਾਂ ਨੂੰ ਪਲਾਸਟਿਕ ਦੇ ਥੈਲੇ ’ਚ ਲਪੇਟ ਕੇ 3 ਮਹੀਨਿਆਂ ਤੱਕ ਅਲਮਾਰੀ ’ਚ ਲੁਕਾ ਕੇ ਰੱਖਿਆ। ਪੁਲਸ ਨੇ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ-  ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

ਮ੍ਰਿਤਕਾ ਦਾ ਨਾਂ ਵੀਨਾ ਜੈਨ (55) ਅਤੇ ਉਸ ਦੀ ਧੀ ਦਾ ਨਾਂ ਰਿੰਪਲ ਜੈਨ (23) ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲਾਲਬਾਗ ਇਲਾਕੇ ਦੀ ਹੈ, ਜਿੱਥੇ ਮ੍ਰਿਤਕਾ ਦੇ ਘਰ  ਦੀ ਅਲਮਾਰੀ ਦੇ ਅੰਦਰ ਪਲਾਸਟਿਕ ਦੇ ਥੈਲੇ ’ਚ ਲਪੇਟੇ ਗਏ ਲਾਸ਼ ਦੇ ਕੁਝ ਹਿੱਸੇ ਮਿਲੇ, ਜਦਕਿ ਬਾਕੀ ਹਿੱਸੇ ਪਾਣੀ ਦੀ ਟੈਂਕੀ ’ਚ ਸੁੱਟੇ ਹੋਏ ਮਿਲੇ ਹਨ।

PunjabKesari

ਘਟਨਾ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਔਰਤ ਕੋਈ ਰਿਸ਼ਤੇਦਾਰ ਉਸ ਦੇ ਘਰ ਗਿਆ ਤਾਂ ਉਸ ਨੂੰ ਦਰਵਾਜ਼ਾ ਅੰਦਰੋਂ ਬੰਦ ਮਿਲਿਆ। ਬਦਬੂ ਆਉਣ ਕਾਰਨ ਰਿਸ਼ਤੇਦਾਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਸ ਨੇ ਔਰਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਬਾਹਰ ਨਹੀਂ ਆਇਆ। ਪੁਲਸ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਉਸ ਦੀ ਧੀ ਕਮਰੇ ਦੇ ਅੰਦਰ ਬੈਠੀ ਹੋਈ ਮਿਲੀ। ਘਰ ਦੇ ਅੰਦਰ ਦਾਖ਼ਲ ਕਰਦੇ ਹੀ ਰਿਸ਼ਤੇਦਾਰਾਂ ਨੇ ਰਿੰਪਲ ਨੂੰ ਉਸ ਦੀ ਮਾਂ ਬਾਰੇ ਪੁੱਛਿਆ। ਉਸ ਨੇ ਦੱਸਿਆ ਉਹ ਸੁੱਤੀ ਹੋਈ ਹੈ। ਘਰ ਵਿਚੋਂ ਆ ਰਹੀ ਬਦਬੂ ਤੋਂ ਸ਼ੱਕ ਵਧ ਗਿਆ। ਇਸ ਤੋਂ ਬਾਅਦ ਪੁਲਸ ਰਿੰਪਲ ਨੂੰ ਲੈ ਕੇ ਪੁਲਸ ਸਟੇਸ਼ਨ ਗਈ।

ਇਹ ਵੀ ਪੜ੍ਹੋ-  ਡਾਕਟਰ ਬਣਨ ਦਾ ਅਧੂਰਾ ਸੁਫ਼ਨਾ ਲੈ ਕੇ ਦੁਨੀਆ ਤੋਂ ਰੁਖ਼ਸਤ ਹੋਈ ਅਨੀਤਾ, ਜਸ਼ਨ ਦੀ ਜਗ੍ਹਾ ਪਿੰਡ 'ਚ ਪਸਰਿਆ ਸੋਗ

PunjabKesari

ਇਕ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰਿੰਪਲ ਨੇ ਆਪਣੀ ਮਾਂ ਦਾ ਕਤਲ ਕਰਨ ਅਤੇ ਸਰੀਰ ਦੇ ਕਈ ਟੁਕੜੇ ਕਰਨ ਦੀ ਗੱਲ ਕਬੂਲ ਕੀਤੀ ਹੈ। ਹਾਲਾਂਕਿ ਇਸ ਕਤਲ ਦੇ ਪਿੱਛੇ ਦੀ ਮੰਸ਼ਾ ਕੀ ਸੀ, ਇਸ ਬਾਰੇ ਖ਼ੁਲਾਸਾ ਨਹੀਂ ਹੋ ਸਕਿਆ। ਅਜਿਹਾ ਲੱਗਦਾ ਹੈ ਕਿ ਮਾਂ ਅਤੇ ਧੀ ਵਿਚਾਲੇ ਵਿਵਾਦ ਸੀ। ਇਸ ਕਾਰਨ ਰਿੰਪਲ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ ਅਤੇ ਅਪਰਾਧ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-  ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ 'ਰਾਸ਼ਟਰੀ ਪੁਰਸ਼ ਕਮਿਸ਼ਨ', ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ


Tanu

Content Editor

Related News