ਮੁੰਬਈ ਅੱਤਵਾਦੀ ਹਮਲੇ ਦੇ 12 ਸਾਲ ਪੂਰੇ, ਅਮਿਤ ਸ਼ਾਹ ਨੇ ਟਵੀਟ ਕਰ ਕੇ ਸ਼ਹੀਦਾਂ ਨੂੰ ਕੀਤਾ ਨਮਨ

11/26/2020 10:50:13 AM

ਨਵੀਂ ਦਿੱਲੀ- ਸਾਲ 2008 'ਚ ਮੁੰਬਈ 'ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਅੱਜ ਮੁੰਬਈ ਹਮਲੇ ਦੀ ਬਰਸੀ ਹੈ, ਇਸ ਮੌਕੇ ਹਰ ਕੋਈ ਉਸ ਪਲ ਨੂੰ ਯਾਦ ਕਰ ਰਿਹਾ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਟਵੀਟ ਕੀਤਾ ਅਤੇ ਸ਼ਹੀਦਾਂ ਨੂੰ ਨਮਨ ਕੀਤਾ। ਅਮਿਤ ਸ਼ਾਹ ਨੇ ਟਵੀਟ 'ਚ ਲਿਖਿਆ,''ਮੁੰਬਈ 26/11 ਅੱਤਵਾਦੀ ਹਮਲਿਆਂ 'ਚ ਜਾਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਜ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਇਨ੍ਹਾਂ ਹਮਲਿਆਂ 'ਚ ਅੱਤਵਾਦੀਆਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਵੀਰ ਸੁਰੱਖਿਆ ਕਰਮੀਆਂ ਨੂੰ ਕੋਟਿ-ਕੋਟਿ ਨਮਨ। ਇਹ ਰਾਸ਼ਟਰ ਤੁਹਾਡੀ ਬਹਾਦਰੀ ਅਤੇ ਬਲੀਦਾਨ ਦੇ ਪ੍ਰਤੀ ਹਮੇਸ਼ਾ ਧੰਨਵਾਦੀ ਰਹੇਗਾ।

PunjabKesari

ਇਹ ਵੀ ਪੜ੍ਹੋ : 26/11 ਮੁੰਬਈ ਹਮਲਾ : ਉਹ 5 ਸ਼ਹੀਦ ਜਵਾਨ, ਜਿਨ੍ਹਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕਰਦੇ ਹਨ ਲੋਕ

2008 'ਚ ਹੋਇਆ ਸੀ ਅੱਤਵਾਦੀ ਹਮਲਾ
ਦੱਸਣਯੋਗ ਹੈ ਕਿ ਮੁੰਬਈ ਨੂੰ 26 ਨਵੰਬਰ 2008 ਨੂੰ ਅੱਤਵਾਦੀਆਂ ਨੇ ਬੰਬ ਧਮਾਕਿਆਂ ਅਤੇ ਅੰਨ੍ਹੇਵਾਹ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ। 12 ਸਾਲ ਪਹਿਲਾਂ ਇਸ ਹਮਲੇ 'ਚ 150 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। 

ਇਹ ਵੀ ਪੜ੍ਹੋ : ਮੁੰਬਈ ਅੱਤਵਾਦੀ ਹਮਲਾ: 12 ਸਾਲ ਬੀਤਣ ਮਗਰੋਂ ਅੱਜ ਵੀ ਤਾਜ਼ਾ ਨੇ ਉਹ 'ਜ਼ਖਮ'


DIsha

Content Editor DIsha