ਕੰਗਨਾ ਨਾਲ ਵਿਵਾਦ ਦਰਮਿਆਨ ਸ਼ਿਵ ਸੈਨਾ ਨੇ ਸੰਜੇ ਰਾਊਤ ਨੂੰ ਪਾਰਟੀ ਦਾ ਮੁੱਖ ਬੁਲਾਰਾ ਕੀਤਾ ਨਿਯੁਕਤ

09/08/2020 3:17:56 PM

ਮੁੰਬਈ- ਸ਼ਿਵ ਸੈਨਾ ਨੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ। ਸ਼ਿਵ ਸੈਨਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਹੀ ਅਭਿਨੇਤਰੀ ਕੰਗਨਾ ਰਣੌਤ ਵਲੋਂ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨਾਲ ਕਰਨ ਦੇ ਬਾਅਦ ਤੋਂ ਰਾਊਤ ਅਤੇ ਕੰਗਨਾ ਦਰਮਿਆਨ ਜ਼ੁਬਾਨੀ ਜੰਗ ਚੱਲ ਰਹੀ ਹੈ। 

ਸ਼ਿਵ ਸੈਨਾ ਨੇ ਕਿਹਾ ਕਿ ਰਾਊਤ ਤੋਂ ਇਲਾਵਾ, ਸੰਸਦ ਮੈਂਬਰ ਅਰਵਿੰਦ ਸਾਵੰਤ ਅਤੇ ਧੈਰਯਸ਼ੀਲ ਮਾਨੇ, ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ, ਸੂਬੇ ਦੇ ਮੰਤਰੀ ਉਦੇ ਸਾਮੰਤ, ਅਨਿਲ ਪਰਬ ਅਤੇ ਗੁਲਾਬ ਰਾਵ ਪਾਟਿਲ, ਵਿਧਾਇਕ ਸੁਨੀਲ ਪ੍ਰਭੂ ਅਤੇ ਪ੍ਰਤਾਪ ਸਰਨਾਈਕ, ਮੁੰਬਈ, ਮਹਾਪੌਰ ਕਿਸ਼ੋਰੀ ਪੇਡਨੇਕਰ ਅਤੇ ਸੀਨੀਅਰ ਨੇਤਾ ਨੀਲਮ ਗੋਰਹੇ ਪਾਰਟੀ ਦੇ ਬੁਲਾਰੇ ਹੋਣਗੇ। 

ਦੱਸਣਯੋਗ ਹੈ ਕਿ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਦਰਮਿਆਨ ਕੁਝ ਦਿਨਾਂ ਤੋਂ ਜ਼ੁਬਾਨੀ ਜੰਗ ਜਾਰੀ ਹੈ। ਕੰਗਨਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਾਲੀਵੁੱਡ ਮਾਫ਼ੀਆ ਤੋਂ ਵੱਧ ਮੁੰਬਈ ਪੁਲਸ ਤੋਂ ਡਰ ਲੱਗਦਾ ਹੈ। ਇਸ 'ਤੇ ਰਾਊਤ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਮੁੰਬਈ 'ਚ ਡਰ ਲੱਗਦਾ ਹੈ ਤਾਂ ਉਨ੍ਹਾਂ ਨੂੰ ਵਾਪਸ ਨਹੀਂ ਆਉਣਾ ਚਾਹੀਦਾ। ਇਸ 'ਤੇ ਪਲਟਵਾਰ ਕਰਦੇ ਹੋਏ ਕੰਗਨਾ ਨੇ ਕਿਹਾ ਸੀ ਕਿ ਮੁੰਬਈ ਪੀ.ਓ.ਕੇ. ਹੈ ਕੀ।


DIsha

Content Editor

Related News