ਬਾਰਿਸ਼ ''ਚ ਫਸੀ ਵਡੋਦਰਾ ਐਕਸਪ੍ਰੈਸ, ਯਾਤਰੀਆਂ ਨੂੰ ਬਚਾਉਣ ਲਈ ਬੁਲਾਈ ਗਈ NDRF

Tuesday, Jul 10, 2018 - 03:25 PM (IST)

ਬਾਰਿਸ਼ ''ਚ ਫਸੀ ਵਡੋਦਰਾ ਐਕਸਪ੍ਰੈਸ, ਯਾਤਰੀਆਂ ਨੂੰ ਬਚਾਉਣ ਲਈ ਬੁਲਾਈ ਗਈ NDRF

ਮੁੰਬਈ— ਮੁੰਬਈ 'ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਅਦ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਯਾਤਰੀਆਂ ਨਾਲ ਭਰੀ ਟਰੇਨ ਫਸ ਗਈ ਹੈ। ਰੇਲਵੇ ਮੁਤਾਬਕ 12928 ਵਡੋਦਰਾ ਐਕਸਪ੍ਰੈਸ ਟਰੈਕ ਪਾਣੀ 'ਚ ਡੁੱਬਣ ਕਰਕੇ ਨਾਲਾਸੋਪਾਰਾ ਅਤੇ ਵਿਰਾਰ ਵਿਚਕਾਰ ਫਸੀ ਹੋਈ ਹੈ। ਹਾਲਾਤ ਨੂੰ ਦੇਖਦੇ ਹੋਏ ਯਾਤਰੀਆਂ ਨੂੰ ਟਰੇਨ ਤੋਂ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਲਈ ਐੱਨ.ਡੀ.ਆਰ.ਐਫ ਅਤੇ ਕੋਸਟ ਗਾਰਡ ਨੇ ਮਦਦ ਲਈ ਰੇਲਵੇ ਨਾਲ ਸੰਪਰਕ ਕੀਤਾ। ਅੰਧੇਰੀ ਤੋਂ ਟਰੇਨ 'ਚ ਫਸੇ ਯਾਤਰੀਆਂ ਨੂੰ ਨਾਸ਼ਤਿਆਂ ਦੇ ਪੈਕੇਟ ਭੇਜੇ ਗਏ ਹਨ।
ਮਿਲ ਰਹੀ ਜਾਣਕਾਰੀ ਮੁਤਾਬਕ ਨਾਲਾਸੋਪਾਰਾ 'ਚ ਟਰੇਨ ਦੀਆਂ ਪਟੜੀਆਂ 'ਤੇ 400 ਮਿਲੀ ਮੀਟਰ ਬਾਰਿਸ਼ ਦਾ ਪਾਣੀ ਇੱਕਠਾ ਹੋ ਗਿਆ ਹੈ। ਜਿਸ ਕਰਕੇ ਮੁੰਬਈ ਪੁੱਜਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਮੁਤਾਬਕ 20 ਟਰੇਨਾਂ ਦੀਆਂ ਦੂਰੀਆਂ ਘੱਟ ਕਰ ਦਿੱਤੀਆਂ ਗਈਆਂ ਹਨ ਜਦਕਿ 6 ਡਾਊਨ ਅਤੇ 7 ਅੱਪ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਟਰੇਨਾਂ 'ਚ ਮੁੰਬਈ-ਅਹਿਮਦਾਬਾਦ ਸ਼ਤਾਬਦੀ ਐਕਸਪ੍ਰੈਸ ਵੀ ਹੈ। 12951 ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਹੁਣ ਟਰੇਨ ਰਾਤੀ 8 ਵਜੇ ਚੱਲੇਗੀ।


Related News