ਮੁੰਬਈ ਪੁਲਸ ਨੇ ਰਿਪਬਲਿਕ ਟੀਵੀ ਦੇ ਐਡਿਟਰ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ

Wednesday, Nov 04, 2020 - 01:08 PM (IST)

ਮੁੰਬਈ- ਰਾਏਗੜ੍ਹ ਪੁਲਸ ਨੇ ਬੁੱਧਵਾਰ ਸਵੇਰੇ ਰਿਪਬਲਿਕ ਟੀ.ਵੀ. ਦੇ ਐਡਟਿਰ-ਇਨ-ਚੀਫ਼ ਅਰਨਬ ਗੋਸਵਾਮੀ ਸਮੇਤ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ 'ਤੇ 53 ਸਾਲਾ ਇੰਟੀਰੀਅਰ ਡਿਜ਼ਾਈਨਰ ਅਤੇ ਉਨ੍ਹਾਂ ਦੀ ਮਾਂ ਨੂੰ 2018 'ਚ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਹੈ। ਇਸ ਕੇਸ 'ਚ ਅਰਨਬ ਨਾਲ ਜਿਨ੍ਹਾਂ 2 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ, ਉਨ੍ਹਾਂ 'ਚ ਇਕ ਫਿਰੋਜ਼ ਸ਼ੇਖ, ਜਦੋਂ ਕਿ ਦੂਜੇ ਨਿਤੇਸ਼ ਸਾਰਦਾ ਹਨ। ਗੋਸਵਾਮੀ ਨੂੰ ਵਰਲੀ, ਜਦੋਂ ਕਿ ਫਿਰੋਜ਼ ਨੂੰ ਕਾਂਦਿਵਲੀ ਅਤੇ ਨਿਤੇਸ਼ ਨੂੰ ਜੋਗੇਸ਼ਵਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਰਨਬ ਦੀ ਗ੍ਰਿਫ਼ਤਾਰੀ ਰਾਏਗੜ੍ਹ ਪੁਲਸ ਅਤੇ ਮੁੰਬਈ ਪੁਲਸ ਦੀ ਸਾਂਝੀ ਮੁਹਿੰਮ 'ਚ ਹੋਈ ਹੈ। ਏ.ਪੀ.ਆਈ. ਸਚਿਨ ਵਾਜੇ ਦੀ ਟੀਮ ਨੇ ਅਰਨਬ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ। ਦੋਸ਼ ਅਨੁਸਾਰ, ਰਿਪਬਲਿਕ ਟੀ.ਵੀ. 'ਤੇ ਆਰਟੀਕੇਕਟ ਫਰਮ ਕਾਨਕਾਰਡ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਦੇ ਐੱਮ.ਡੀ. ਅਨਵਯ ਨਾਈਕ ਦਾ 83 ਲੱਖ ਰੁਪਏ ਬਕਾਇਆ ਸੀ। ਨਾਇਕ ਨੇ ਰਿਪਬਲਿਕ ਟੀ.ਵੀ. ਦੀ ਸਟੂਡੀਓ ਤਿਆਰ ਕੀਤਾ ਸੀ। 2 ਹੋਰ ਕੰਪਨੀਆਂ- ਆਈਕਾਸਟਐਕਸ/ਸਕਾਈਮੀਡੀਆ ਅਤੇ ਸਮਾਰਟਵਰਕਰਜ਼ ਵੀ ਆਪਣਾ-ਆਪਣਾ ਬਕਾਇਆ ਚੁਕਾਉਣ 'ਚ ਅਸਫ਼ਲ ਰਹੀਆਂ। ਪੁਲਸ ਅਨੁਸਾਰ, ਤਿੰਨੋਂ ਕੰਪਨੀਆਂ 'ਤੇ ਕੁੱਲ 5.40 ਕਰੋੜ ਰੁਪਏ ਬਕਾਇਆ ਸੀ।

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਇਕ ਸੀਨੀਅਰ ਪੁਲਸ ਅਫ਼ਸਰ ਨੇ ਕਿਹਾ,''ਅਰਨਬ ਅਤੇ ਉਨ੍ਹਾਂ ਦੀ ਪਤਨੀ ਸਾਮਯਬਰਤ ਨੇ ਕਰੀਬ ਇਕ ਘੰਟੇ ਤੱਕ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕੀਤਾ, ਜਦੋਂ ਕਿ ਅਸੀਂ ਉਨ੍ਹਾਂ ਨੂੰ ਦੱਸਦੇ ਰਹੇ ਕਿ ਅਸੀਂ ਅਲੀਬਾਗ਼ ਕੇਸ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ। ਅਸੀਂ ਇਕ ਪੁਲਸ ਵਾਲੇ ਨੂੰ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ ਤਾਂ ਕਿ ਸਾਡੇ 'ਤੇ ਕੋਈ ਦੋਸ਼ ਨਾ ਲਗਾਇਆ ਜਾਵੇ। ਜਦੋਂ ਅਰਨਬ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੀ ਪਤਨੀ ਵੀਡੀਓ ਬਣਾਉਣ ਲੱਗੀ ਅਤੇ ਦੋਸ਼ ਲਗਾ ਦਿੱਤਾ ਕਿ ਪੁਲਸ ਨੇ ਉਨ੍ਹਾਂ (ਅਰਨਬ) ਨਾਲ ਹੱਥੋਪਾਈ ਕੀਤੀ। ਪੁਲਸ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 306 ਦੇ ਅਧੀਨ ਅਰਨਬ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਗ੍ਰਿਫ਼ਤਾਰੀ ਵਾਰੰਟ ਦੀ ਜ਼ਰੂਰਤ ਨਹੀਂ ਸੀ। ਪੁਲਸ ਨੇ ਕਿਹਾ ਕਿ ਜਦੋਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੀ ਸੂਚਨਾ ਵਾਲਾ ਨੋਟਿਸ ਫੜਾਇਆ ਤਾਂ ਉਨ੍ਹਾਂ ਦੀ ਪਤਨੀ ਨੇ ਇਸ ਨੂੰ ਪਾੜ ਦਿੱਤਾ। ਉਦੋਂ ਪੁਲਸ ਨੇ ਅਰਨਬ ਨੂੰ ਪੁਲਸ ਵੈਨ 'ਚ ਧੱਕ ਦਿੱਤਾ ਅਤੇ ਐੱਨ.ਐੱਮ. ਜੋਸ਼ੀ ਮਾਰਗ ਥਾਣੇ 'ਚ ਇਕ ਸਟੇਸ਼ਨ ਡਾਇਰੀ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਲੀਬਾਗ਼ ਪੁਲਸ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ


DIsha

Content Editor

Related News