ਸਲਮਾਨ ਖਾਨ ਨੂੰ ਧਮਕੀ ਭਰੇ ਪੱਤਰ ਮਿਲਣ ਦੇ ਮਾਮਲੇ 'ਚ ਗੈਂਗਸਟਰ ਬਿਸ਼ਨੋਈ ਤੋਂ ਦਿੱਲੀ 'ਚ ਪੁੱਛਗਿੱਛ ਕਰੇਗੀ ਮੁੰਬਈ ਪੁਲਸ

Wednesday, Jun 08, 2022 - 09:54 PM (IST)

ਸਲਮਾਨ ਖਾਨ ਨੂੰ ਧਮਕੀ ਭਰੇ ਪੱਤਰ ਮਿਲਣ ਦੇ ਮਾਮਲੇ 'ਚ ਗੈਂਗਸਟਰ ਬਿਸ਼ਨੋਈ ਤੋਂ ਦਿੱਲੀ 'ਚ ਪੁੱਛਗਿੱਛ ਕਰੇਗੀ ਮੁੰਬਈ ਪੁਲਸ

ਮੁੰਬਈ-ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੇ ਪੱਤਰ ਮਿਲਣ ਤੋਂ ਬਾਅਦ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਲਈ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਪਹੁੰਚੀ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਸ ਨੇ ਸਲੀਮ ਖਾਨ ਅਤੇ ਸਲਮਾਨ ਖਾਨ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਭਿਨੇਤਾ ਦੇ ਬਾਂਦਰਾ ਉਪਨਗਰ ਸਥਿਤ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਨੇ ਸਲਮਾਨ ਖਾਨ ਦੇ ਦੋ ਅੰਗ ਰੱਖਿਅਕਾਂ ਦੇ ਵੀ ਬਿਆਨ ਦਰਜ ਕੀਤੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ : ਗ੍ਰਿਫ਼ਤਾਰ ਦੋਸ਼ੀ ਸੌਰਵ ਮਹਾਕਾਲ ਬਾਰੇ ਪੁਲਸ ਨੇ ਕੀਤਾ ਵੱਡਾ ਖੁਲਾਸਾ

ਪੁਲਸ ਸੂਤਰਾਂ ਮੁਤਾਬਕ, ਪੱਤਰ 'ਚ ਕਿਹਾ ਗਿਆ ਹੈ ਕਿ ਸਲੀਮ ਖਾਨ, ਸਲਮਾਨ ਖਾਨ ਬਹੁਤ ਜਲਦ ਤੁਹਾਡਾ ਮੂਸੇਵਾਲਾ ਵਰਗਾ ਹਾਲ ਹੋਵੇਗਾ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਜੀ.ਬੀ. ਅਤੇ ਐੱਲ.ਬੀ. ਦਾ ਮਤਲਬ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਹੋ ਸਕਦਾ ਹੈ। ਹਾਲਾਂਕਿ, ਪੁਲਸ ਨੇ ਇਸ ਦੇ ਬਾਰੇ 'ਚ ਕੋਈ ਬਿਆਨ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਅਣਜਾਣ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਖਤਰੇ ਦੀ ਘੰਟੀ : ਅਮਰੀਕਾ ਦੇ ਚੋਟੀ ਦੇ ਜਨਰਲ ਨੇ ਲੱਦਾਖ ਨੇੜੇ ਚੀਨੀ ਨਿਰਮਾਣ 'ਤੇ ਜਤਾਈ ਚਿੰਤਾ

ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਹਥਿਆਰ ਐਕਟ ਨਾਲ ਜੁੜੇ ਇਕ ਮਾਮਲੇ 'ਚ ਦਿੱਲੀ ਪੁਲਸ ਦੀ ਹਿਰਾਸਤ 'ਚ ਹੈ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਰੇ 'ਚ ਵੀ ਪੁੱਛਗਿੱਛ ਕੀਤੀ ਗਈ ਸੀ, ਹਾਲਾਂਕਿ ਉਸ ਨੇ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਆਪਣੇ ਸਹਿਯੋਗੀਆਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ, ਪਰ ਉਸ ਨੇ ਸਵੀਕਾਰ ਕੀਤਾ ਕਿ ਉਸ ਦੀ ਗਾਇਕ ਨਾਲ ਦੁਸ਼ਮਣੀ ਸੀ।

ਇਹ ਵੀ ਪੜ੍ਹੋ : ਇੰਜ. ਪਰਵਿੰਦਰ ਸਿੰਘ ਖਾਂਬਾ ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਨਿਯੁਕਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News