ਡਰੋਨ ਉਡਾਉਣ ''ਤੇ ਲੱਗੀ 30 ਦਿਨਾਂ ਲਈ ਪਾਬੰਦੀ

Tuesday, Oct 29, 2024 - 03:57 PM (IST)

ਡਰੋਨ ਉਡਾਉਣ ''ਤੇ ਲੱਗੀ 30 ਦਿਨਾਂ ਲਈ ਪਾਬੰਦੀ

ਮੁੰਬਈ- ਮੁੰਬਈ ਪੁਲਸ ਨੇ ਇਕ ਮਹੀਨੇ ਲਈ ਡਰੋਨ, ਰਿਮੋਟ ਕੰਟਰੋਲਡ ਏਅਰਕ੍ਰਾਫਟ, ਪੈਰਾਗਲਾਈਡਰ ਅਤੇ 'ਹਾਟ ਏਅਰ ਬੈਲੂਨ' 'ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਸੋਮਵਾਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਕੋਡ (BNSS) ਦੀ ਧਾਰਾ 163 ਦੇ ਤਹਿਤ ਇਕ ਮਨਾਹੀ ਵਾਲਾ ਹੁਕਮ ਜਾਰੀ ਕੀਤਾ ਅਤੇ ਇਹ 31 ਅਕਤੂਬਰ ਤੋਂ 29 ਨਵੰਬਰ ਤੱਕ ਲਾਗੂ ਰਹੇਗਾ।

ਹੁਕਮਾਂ ਮੁਤਾਬਕ ਅੱਤਵਾਦੀ ਅਤੇ ਸਮਾਜ ਵਿਰੋਧੀ ਅਨਸਰ ਮੁੰਬਈ 'ਚ ਖਾਸ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ, ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਡਰੋਨ, ਰਿਮੋਟ ਕੰਟਰੋਲਡ ਏਅਰਕ੍ਰਾਫਟ ਅਤੇ ਪੈਰਾਗਲਾਈਡਰ ਦੀ ਵਰਤੋਂ ਕਰ ਸਕਦੇ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੁੰਬਈ ਪੁਲਸ ਦੇ ਅਧਿਕਾਰ ਖੇਤਰ ਵਿਚ ਡਰੋਨ, ਰਿਮੋਟ-ਕੰਟਰੋਲ ਏਅਰਕ੍ਰਾਫਟ ਅਤੇ ਪੈਰਾਗਲਾਈਡਰਾਂ ਦੀ ਉਡਾਣ ਦੀਆਂ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News