ਮੁੰਬਈ ''ਚ ਕੋਵਿਡ-19 ਨਾਲ ਇਕ ਹੋਰ ਪੁਲਸ ਮੁਲਾਜ਼ਮ ਦੀ ਹੋਈ ਮੌਤ, ਹੁਣ ਤੱਕ 29 ਦੀ ਹੋਈ ਮੌਤ

Tuesday, Jun 02, 2020 - 04:41 PM (IST)

ਮੁੰਬਈ ''ਚ ਕੋਵਿਡ-19 ਨਾਲ ਇਕ ਹੋਰ ਪੁਲਸ ਮੁਲਾਜ਼ਮ ਦੀ ਹੋਈ ਮੌਤ, ਹੁਣ ਤੱਕ 29 ਦੀ ਹੋਈ ਮੌਤ

ਮੁੰਬਈ- ਪੁਲਸ ਦੇ ਇਕ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਦੀ ਮੰਗਲਵਾਰ ਨੂੰ ਕੋਵਿਡ-19 ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਮੁੰਬਈ 'ਚ ਇਨਫੈਕਸ਼ਨ ਨਾਲ ਮਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧ ਕੇ 29 ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ 'ਚ ਕੋਵਿਡ-19 ਨਾਲ ਮਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਗਿਣਤੀ 29 ਹੋ ਗਈ ਹੈ। ਏ.ਐੱਸ.ਆਈ. ਨੇ ਇੱਥੇ ਸਥਿਤ ਸਾਇਨ ਹਸਪਤਾਲ 'ਚ ਆਖਰੀ ਸਾਹ ਲਿਆ, ਜਿੱਥੇ ਉਨ੍ਹਾਂ ਨੂੰ ਵੀਰਵਾਰ ਨੂੰ ਭਰਤੀ ਕਰਵਾਇਆ ਗਿਆ ਸੀ।

ਸਾਂਤਾ ਕਰੂਜ ਪੁਲਸ ਥਾਣੇ ਦੇ ਸੀਨੀਅਰ ਨਿਰੀਖਕ ਸ਼੍ਰੀਰਾਮ ਕੋਰੇਗਾਂਵਕਰ ਨੇ ਦੱਸਿਆ,''ਏ.ਐੱਸ.ਆਈ. ਸਾਂਤਾ ਕਰੂਜ਼ ਪੁਲਸ ਥਾਣੇ ਦੇ ਆਮ ਵਿਭਾਗ 'ਚ ਤਾਇਨਾਤ ਸਨ। ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਮੰਗਲਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।'' ਅਧਿਕਾਰੀ ਨੇ ਕਿਹਾ ਕਿ ਏ.ਐੱਸ.ਆਈ. ਧਾਰਾਵੀ-ਕੋਲੀਵਾੜਾ ਦੇ ਵਾਸੀ ਸਨ, ਜੋ ਮੁੰਬਈ ਦੇ ਵਰਜਿਤ ਐਲਾਨ ਖੇਤਰਾਂ 'ਚੋਂ ਇਕ ਹੈ। ਮ੍ਰਿਤਕ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ 2 ਬੱਚੇ ਹਨ।


author

DIsha

Content Editor

Related News