ਅਦਾਲਤ ’ਚ ਫਾਈਲਾਂ ਦੇ ਢੇਰ ’ਤੇ ਦਿਸਿਆ ਸੱਪ, ਕਾਰਵਾਈ ਪ੍ਰਭਾਵਿਤ

Wednesday, Dec 25, 2024 - 12:46 AM (IST)

ਅਦਾਲਤ ’ਚ ਫਾਈਲਾਂ ਦੇ ਢੇਰ ’ਤੇ ਦਿਸਿਆ ਸੱਪ, ਕਾਰਵਾਈ ਪ੍ਰਭਾਵਿਤ

ਮੁੰਬਈ, (ਭਾਸ਼ਾ)- ਮੁੰਬਈ ਦੀ ਇਕ ਅਦਾਲਤ ’ਚ ਮੰਗਲਵਾਰ ਨੂੰ ਫਾਈਲਾਂ ਦੇ ਢੇਰ ’ਤੇ ਇਕ ਸੱਪ ਮਿਲਿਆ, ਜਿਸ ਕਾਰਨ ਕਾਰਵਾਈ ਲਗਭਗ 1 ਘੰਟਾ ਰੁਕੀ ਰਹੀ।

ਮੁਲੁੰਡ ’ਚ ਮੈਜਿਸਟ੍ਰੇਟ ਅਦਾਲਤ ਦੇ ਕਮਰਾ ਨੰਬਰ 27 ’ਚ ਦੁਪਹਿਰ ਤੱਕ ਕੰਮਕਾਜ ਆਮ ਸੀ ਪਰ ਉਦੋਂ ਇਕ ਪੁਲਸ ਕਰਮਚਾਰੀ ਨੇ ਫਾਈਲਾਂ ਦੇ ਢੇਰ ਖੰਗਾਲਦੇ ਸਮੇਂ 2 ਫੁੱਟ ਲੰਬਾ ਇਕ ਸੱਪ ਦੇਖਿਆ। ਅਦਾਲਤ ’ਚ ਮੌਜੂਦਾ ਇਕ ਵਕੀਲ ਨੇ ਦੱਸਿਆ ਿਕ ਇਸ ਘਟਨਾ ਨਾਲ ਉੱਥੇ ਮੌਜੂਦ ਲੋਕਾਂ ’ਚ ਦਹਿਸ਼ਤ ਫੈਲ ਗਈ, ਜਿਸ ਕਾਰਨ ਜੱਜ ਨੂੰ ਸੁਣਵਾਈ ਕੁਝ ਸਮੇਂ ਲਈ ਰੋਕਣੀ ਪਈ।


author

Rakesh

Content Editor

Related News