ਮੁੰਬਈ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 77 ਹਜ਼ਾਰ ਪਾਰ, ਲਾਈ ਗਈ ਧਾਰਾ 144
Wednesday, Jul 01, 2020 - 04:02 PM (IST)
ਮੁੰਬਈ- ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਸੀ.ਆਰ.ਪੀ.ਸੀ. ਦੀ ਧਾਰਾ 144 ਨੂੰ ਲਾਗੂ ਕਰ ਦਿੱਤਾ। ਇਸ ਦੇ ਅਧੀਨ ਜਨਤਕ ਥਾਂਵਾਂ 'ਤੇ ਲੋਕਾਂ ਦੀ ਆਵਾਜਾਈ ਜਾਂ ਭੀੜ 'ਤੇ ਪਾਬੰਦੀ ਹੋਵੇਗੀ। ਸੀਨੀਅਰ ਪੁਲਸ ਅਧਿਕਾਰੀ ਵਲੋਂ ਜਾਰੀ ਕਰਫਿਊ 'ਚ ਕਿਹਾ ਗਿਆ ਹੈ ਕਿ ਗੈਰ-ਜ਼ਰੂਰੀ ਕੰਮ ਲਈ ਲੋਕਾਂ ਦੀ ਆਵਾਜਾਈ 'ਤੇ 15 ਜੁਲਾਈ ਤੱਕ ਪਾਬੰਦੀ ਰਹੇਗੀ। ਅਧਿਕਾਰੀ ਨੇ ਦੱਸਿਆ ਕਿ ਆਦੇਸ਼ ਦੇ ਅਧੀਨ ਜਨਤਕ ਥਾਂਵਾਂ 'ਤੇ ਇਕ ਜਾਂ ਇਸ ਤੋਂ ਵੱਧ ਵਿਅਕਤੀਆਂ ਦੀ ਆਵਾਜਾਈ ਜਾਂ ਮੌਜੂਦਗੀ 'ਤੇ ਪਾਬੰਦੀ ਰਹੇਗੀ।
ਦੱਸਣਯੋਗ ਹੈ ਕਿ ਮੁੰਬਈ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 77 ਹਜ਼ਾਰ ਤੋਂ ਵੱਧ ਹੈ। ਉੱਥੇ ਹੀ ਹੁਣ ਤੱਕ 4556 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਦੇਸ਼ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 5,85,493 ਹੋ ਗਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਇਨਫੈਕਸ਼ਨ ਦੇ ਰੋਜ਼ ਦੇ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਸੀ। ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 17,400 ਹੋ ਗਈ ਹੈ।