ਮੁੰਬਈ 'ਚ MTNL ਦੀ ਇਮਾਰਤ 'ਚ ਲੱਗੀ ਅੱਗ, ਕਈ ਲੋਕ ਬਿਲਡਿੰਗ 'ਚ ਫਸੇ

07/22/2019 4:36:30 PM

ਮੁੰਬਈ— ਮੁੰਬਈ ਦੇ ਬਾਂਦਰਾ 'ਚ ਸੋਮਵਾਰ ਨੂੰ ਇਕ ਮਲਟੀਸਟੋਰੀ ਬਿਲਡਿੰਗ 'ਚ ਅੱਗ ਲੱਗ ਗਈ। ਇਹ ਬਿਲਡਿੰਗ ਐੱਮ.ਟੀ.ਐੱਨ.ਐੱਲ. ਦੀ ਦੱਸੀ ਜਾ ਰਹੀ ਹੈ, ਜਿਸ 'ਚ 100 ਤੋਂ ਵਧ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ। ਫਿਲਹਾਲ ਸ਼ਾਰਟ ਸਰਕਿਟ ਕਾਰਨ ਅੱਗ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਲੋਕਾਂ ਨੂੰ ਕਰੇਨ ਰਾਹੀਂ ਸੁਰੱਖਿਅਤ ਕੱਢਿਆ ਜਾ ਰਿਹਾ ਹੈ।
PunjabKesariਬਾਂਦਰਾ ਸਥਿਤ 9 ਮੰਜ਼ਲਾਂ ਇਮਾਰਤ 'ਚ ਅੱਗ ਲੱਗਣ ਤੋਂ ਬਾਅਦ ਧੂੰਏ ਦਾ ਗੁਬਾਰ ਪੈਦਾ ਹੋ ਗਿਆ। ਇਮਾਰਤ ਦੀ ਤੀਜੀ-ਚੌਥੀ ਮੰਜ਼ਲ 'ਤੇ ਅੱਗ ਲੱਗੀ ਹੈ। ਹਾਦਸੇ ਦੀ ਸੂਚਨਾ ਮਿਲੇਦ ਹੀ ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਮੌਕੇ 'ਤੇ ਮੌਜੂਦ ਹਨ। ਇਮਾਰਤ 'ਚ 100 ਤੋਂ ਵਧ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਲੋਕਾਂ ਨੂੰ ਬਚਾਉਣ ਦੀ ਮੁਹਿੰਮ ਜਾਰੀ ਹੈ।PunjabKesari
ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਮਾਰਤ 'ਚ ਫਸੇ ਲੋਕ ਬਿਲਡਿੰਗ ਦੀ 8ਵੀਂ ਅਤੇ 9ਵੀਂ ਮੰਜ਼ਲ ਦੀਆਂ ਪੌੜੀਆਂ ਕੋਲ ਖੜ੍ਹੇ ਹਨ। ਕਰੇਨ ਦੀ ਮਦਦ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ, ਜਦੋਂ ਕਿ ਬਾਕੀ ਲੋਕ ਹਾਲੇ ਵੀ ਅੰਦਰ ਹੀ ਫਸੇ ਹਨ। ਇਸ ਤੋਂ ਪਹਿਲਾਂ ਮੁੰਬਈ 'ਚ ਹੀ ਤਾਜ ਮਹਿਲ ਅਤੇ ਡਿਪਲੋਮੈਟ ਹੋਟਲ ਕੋਲ ਚੈਂਬਰ ਬਿਲਡਿੰਗ 'ਚ ਅੱਗ ਲੱਗੀ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉੱਥੇ ਹੀ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।​​​​​​​


DIsha

Content Editor

Related News