ਫਲੈਟ ''ਚ ਲੱਗੀ ਅੱਗ, ਖ਼ੁਦ ਨੂੰ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਲੋਕਾਂ ਨੇ ਮਾਰੀ ਛਾਲ

Friday, Nov 01, 2024 - 10:30 AM (IST)

ਫਲੈਟ ''ਚ ਲੱਗੀ ਅੱਗ, ਖ਼ੁਦ ਨੂੰ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਲੋਕਾਂ ਨੇ ਮਾਰੀ ਛਾਲ

ਮੁੰਬਈ- ਦੱਖਣੀ ਮੁੰਬਈ ਦੇ ਗਿਰਗਾਂਵ 'ਚ ਵੀਰਵਾਰ ਦੇਰ ਰਾਤ ਇਕ ਫਲੈਟ 'ਚ ਅੱਗ ਲੱਗ ਗਈ। ਅੱਗ ਤੋਂ ਖ਼ੁਦ ਨੂੰ ਬਚਾਉਣ ਲਈ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰਨ 'ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਚਿਰਾ ਬਾਜ਼ਾਰ ਇਲਾਕੇ ਵਿਚ ਹੇਮਰਾਜ ਵਾਡੀ ਸਥਿਤ ਤਿੰਨ ਮੰਜ਼ਿਲਾ ਓਸ਼ਨਿਕ ਇਮਾਰਤ 'ਚ ਦੇਰ ਰਾਤ 3 ਵਜ ਕੇ 20 ਮਿੰਟ 'ਤੇ ਅੱਗ ਲੱਗ ਗਈ। 

ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ। ਉਨ੍ਹਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਨੇ ਜਿਵੇਂ ਹੀ ਉਨ੍ਹਾਂ ਦੇ ਕਮਰੇ ਨੂੰ ਆਪਣੀ ਲਪੇਟ ਵਿਚ ਲੈਣ ਲੱਗੀ ਤਾਂ ਘਰ ਵਿਚ ਮੌਜੂਦ ਤਿੰਨ ਲੋਕਾਂ ਨੇ ਖ਼ੁਦ ਨੂੰ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਇਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਤਿੰਨਾਂ ਦੀ ਪਛਾਣ ਕਾਰਤਿਕ ਮਾਜੀ (26), ਦੀਪੇਂਦਰ ਮੰਡਲ (19) ਅਤੇ ਉਪਲ ਮੰਡਲ (26) ਦੇ ਰੂਪ ਵਿਚ ਹੋਈ ਹੈ। ਸ਼ੁਰੂਆਤੀ ਇਲਾਜ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਦਰਮਿਆਨ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾ ਦਿੱਤੀ।


author

Tanu

Content Editor

Related News