ਮੁੰਬਈ : ਈ.ਸੀ. ਦੀ ਵੱਡੀ ਕਾਰਵਾਈ, ਚੋਣਾਂ ਤੋਂ ਪਹਿਲਾਂ ਸ਼ਖਸ ਕੋਲੋਂ ਮਿਲੇ 2.90 ਕਰੋੜ ਰੁਪਏ

Thursday, Oct 17, 2019 - 09:25 PM (IST)

ਮੁੰਬਈ : ਈ.ਸੀ. ਦੀ ਵੱਡੀ ਕਾਰਵਾਈ, ਚੋਣਾਂ ਤੋਂ ਪਹਿਲਾਂ ਸ਼ਖਸ ਕੋਲੋਂ ਮਿਲੇ 2.90 ਕਰੋੜ ਰੁਪਏ

ਮੁੰਬਈ — ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਵੀਰਵਾਰ ਨੂੰ ਮੁੰਬਈ 'ਚ ਇਕ ਸ਼ਖਸ ਕੋਲੋਂ 2 ਕਰੋੜ 90 ਲੱਖ 50 ਹਜ਼ਾਰ ਰੁਪਏ ਕੈਸ਼ ਜ਼ਬਤ ਕੀਤਾ ਹੈ। ਦੱਸ ਦਈਏ ਕਿ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਚੋਣ ਦੇ ਨਤੀਜੇ 24 ਅਕਤੂਬਰ ਨੂੰ ਆਉਣਗੇ। ਵੋਟਿੰਗ ਤੋਂ ਕੁਝ ਦਿਨ ਪਹਿਲਾਂ ਬਰਾਮਦ ਕੀਤੀ ਗਈ ਰਕਮ ਨੂੰ ਇਕ ਵੱਡੀ ਸਫਲਤਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।


author

Inder Prajapati

Content Editor

Related News