ਮਾਡਲ ਜੇਲ੍ਹ ਟਿਫ਼ਿਨ ਬੰਬ ਮਾਮਲੇ ’ਚ ਖਾਲਿਸਤਾਨੀ ਸਮਰਥਕ ਮੁਲਤਾਨੀ ਭਗੌੜਾ ਕਰਾਰ
Friday, Jun 02, 2023 - 01:49 PM (IST)
ਨਵੀਂ ਦਿੱਲੀ- ਅਪ੍ਰੈਲ 2022 ਦੇ ਮਾਡਲ ਜੇਲ੍ਹ ਟਿਫ਼ਿਨ ਬੰਬ ਮਾਮਲੇ ’ਚ ਚੰਡੀਗੜ੍ਹ ਦੀ ਇਕ ਵਿਸ਼ੇਸ਼ ਐੱਨ. ਆਈ. ਏ. ਅਦਾਲਤ ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਜਰਮਨੀ ’ਚ ਰਹਿਣ ਵਾਲੇ ਮੈਂਬਰ ਜਸਵਿੰਦਰ ਸਿੰਘ ਉਰਫ ਮੁਲਤਾਨੀ ਨੂੰ ਭਗੌੜਾ ਕਰਾਰ ਕੀਤਾ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਮਨਸੂਰਪੁਰ-ਮੁਕੇਰੀਆਂ ਦੇ ਵਸਨੀਕ ਮੁਲਤਾਨੀ ਦੀ ਪਛਾਣ ਮਾਡਲ ਜੇਲ੍ਹ ਬੁੜੈਲ (ਚੰਡੀਗੜ੍ਹ) ਦੀ ਕੰਧ ਦੇ ਬਾਹਰ ਆਈ. ਈ. ਡੀ. ਬੰਬ ਲਗਾਉਣ ਦੇ ਪਿੱਛੇ ਮਾਸਟਰਮਾਈਂਡ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਕਰ ਦਿੱਤਾ ਪਤਨੀ ਦਾ ਕਤਲ
ਪਿਛਲੇ ਸਾਲ 22 ਅਪ੍ਰੈਲ ਨੂੰ ਜੇਲ੍ਹ ਦੇ ਬਾਹਰ ਇਕ ਕਾਲੇ ਬੈਗ ’ਚ ਡਿਟੋਨੇਟਰ ਵਾਲਾ ਟਿਫਿਨ ਬੰਬ ਮਿਲਿਆ ਸੀ। ਐੱਨ. ਆਈ. ਏ. ਅਦਾਲਤ ਨੇ ਉਸ ਖਿਲਾਫ 5 ਜਨਵਰੀ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਐੱਨ. ਆਈ. ਏ. ਨੇ ਉਸ ਖਿਲਾਫ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ ਅਤੇ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ- ਬੜੇ ਕਮਾਲ ਦਾ ਹੈ ਇਹ AI App, ਚੁਟਕੀਆਂ 'ਚ ਦੱਸ ਦੇਵੇਗਾ ਸਾਮਾਨ ਅਸਲੀ ਹੈ ਜਾਂ ਨਕਲੀ
ਮੂਲ ਰੂਪ ਨਾਲ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਚੰਡੀਗੜ੍ਹ ਪੁਲਸ ਵੱਲੋਂ ਵਿਸਫੋਟਕ ਪਦਾਰਥ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ 'ਚ ਮਾਮਲੇ ਦੀ ਜਾਂਚ ਐੱਨ.ਆਈ.ਏ. ਨੇ ਆਪਣੇ ਹੱਥ 'ਚ ਲੈ ਲਈ ਲਈ, ਜਿਸਨੇ ਇਸ ਮਾਮਲੇ 'ਚ ਗੈਰ ਕਾਨੂੰਨੀ ਗਤੀਵਿਧੀ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ।
ਇਹ ਵੀ ਪੜ੍ਹੋ- ਆਫ਼ ਦਿ ਰਿਕਾਰਡ : ਰਹੱਸਮਈ ਕਤਲ ’ਤੇ ਸਿਆਸਤ
ਐੱਨ.ਆਈ.ਏ. ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਮੁਲਤਾਨੀ ਨੇ ਜਰਮਨੀ ਤੋਂ ਹੀ ਇਸ ਘਟਨਾ ਤੋਂ ਅੰਜਾਮ ਦਿੱਤਾ ਹੈ। ਉਹ ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ ਸਥਿਤ ਖਾਲੀਸਤਾਨੀ ਸਮਰਥਕ ਗੁਰਗਿਆਂ ਦੇ ਸੰਪਰਕ 'ਚ ਸੀ ਅਤੇ ਹਿੰਸਾ ਤੇ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਦਾ ਇਸਤੇਮਾਲ ਕਰ ਰਿਹਾ ਸੀ। ਜਾਂਚ ਮੁਤਾਬਕ, ਉਹ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਦੀ ਪਛਾਣ, ਭਰਤੀ, ਉਨ੍ਹਾਂ ਨੂੰ ਪ੍ਰੇਰਿਤ ਅਤੇ ਕੱਟਰਪੰਥੀ ਬਣਾ ਰਿਹਾ ਸੀ। ਉਹ ਪਾਕਿਸਤਾਨ ਤੋਂ ਭਾਰਤ 'ਚ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਨਾਲ-ਨਾਲ ਵਿਸਫੋਟਕਾਂ ਦੀ ਸਪਲਾਈ ਲਈ ਪੈਸਾ ਭੇਜ ਅਤੇ ਜੁਟਾ ਰਿਹਾ ਸੀ।
ਇਹ ਵੀ ਪੜ੍ਹੋ- ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ