ਰਾਧਿਕਾ ਮਰਚੈਂਟ ਦੇ ਅਰੇਂਜਟ੍ਰਮ ’ਚ ਪੋਤੇ ਪ੍ਰਿਥਵੀ ਨਾਲ ਸਪੌਟ ਹੋਏ ਮੁਕੇਸ਼ ਅੰਬਾਨੀ

Sunday, Jun 05, 2022 - 11:22 PM (IST)

ਰਾਧਿਕਾ ਮਰਚੈਂਟ ਦੇ ਅਰੇਂਜਟ੍ਰਮ ’ਚ ਪੋਤੇ ਪ੍ਰਿਥਵੀ ਨਾਲ ਸਪੌਟ ਹੋਏ ਮੁਕੇਸ਼ ਅੰਬਾਨੀ

ਨਵੀਂ ਦਿੱਲੀ-ਮੁਕੇਸ਼ ਅੰਬਾਨੀ ਨੇ ਆਪਣੇ ਪੋਤੇ ਪ੍ਰਿਥਵੀ ਨਾਲ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ ਹਨ। ਦੋਵੇਂ ਰਾਧਿਕਾ ਮਰਚੈਂਟ ਦੇ ਅਰੇਂਜਟ੍ਰਮ 'ਚ ਨਜ਼ਰ ਆਏ ਹਨ। ਇਹ ਪ੍ਰੋਗਰਾਮ ਐਤਵਾਰ ਨੂੰ ਮੁੰਬਈ 'ਚ ਹੋਇਆ ਤੇ ਮੁਕੇਸ਼ ਅੰਬਾਨੀ ਨੇ ਪ੍ਰਿਥਵੀ ਆਕਾਸ਼ ਅੰਬਾਨੀ ਦੀ ਪਛਾਣ ਦੁਨੀਆ ਨਾਲ ਕਰਵਾਈ ਹੈ।

PunjabKesari

ਇਹ ਵੀ ਪੜ੍ਹੋ : ਉੱਤਰ ਕੋਰੀਆ ਨੇ ਘੱਟ ਦੂਰੀ ਵਾਲੀਆਂ 8 ਬੈਲਿਸਟਿਕ ਮਿਜ਼ਾਈਲਾਂ ਦਾ ਕੀਤਾ ਪ੍ਰੀਖਣ

ਰਾਧਿਕਾ ਮਰਚੈਂਟ, ਵੀਰੇਂਦਰ ਮਰਚੈਂਟ ਅਤੇ ਸ਼ੀਲਾ ਮਰਚੈਂਟ ਦੀ ਧੀ ਹੈ, ਜਿਨ੍ਹਾਂ ਦਾ ਅਰੇਂਜਟ੍ਰਮ ਮੁੰਬਈ ਦੇ ਜਿਓ ਵਰਲਡ ਸੈਂਟਰ 'ਚ ਹੋਇਆ। ਇਸ ਪ੍ਰੋਗਰਾਮ ਨੂੰ ਵੀਰੇਂਦਰ, ਮੁਕੇਸ਼ ਅਤੇ ਨੀਤਾ ਨੇ ਮਿਲ ਕੇ ਆਯੋਜਿਤ ਕੀਤਾ ਸੀ। ਮੁਕੇਸ਼ ਅੰਬਾਨੀ ਇਸ ਮੌਕੇ 'ਤੇ ਆਪਣੇ ਪੋਤੇ ਪ੍ਰਿਥਵੀ ਨਾਲ ਨਜ਼ਰ ਆਏ ਹਨ। ਦੋਵਾਂ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ, ਜਿਥੇ ਮੁਕੇਸ਼ ਅੰਬਾਨੀ ਨੇ ਮਰੂਨ ਰੰਗ ਦਾ ਕੁੜਤਾ ਪਾਇਆ ਹੋਇਆ ਸੀ, ਉਥੇ ਪ੍ਰਿਥਵੀ ਨੇ ਪਿੰਕ ਰੰਗ ਦਾ ਕੁੜਤਾ ਪਾਇਆ ਹੋਇਆ ਸੀ।

PunjabKesari

ਇਹ ਵੀ ਪੜ੍ਹੋ : ਨਾਈਜੀਰੀਆ 'ਚ ਚਰਚ 'ਤੇ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਇਸ ਤੋਂ ਬਾਅਦ ਆਕਾਸ਼ ਵੀ ਪਿਤਾ, ਬੇਟੇ ਅਤੇ ਪਤਨੀ ਸ਼ਲੋਕਾ ਨਾਲ ਪੋਜ਼ ਦਿੰਦੇ ਨਜ਼ਰ ਆਏ। ਉਥੇ ਇਸ ਪ੍ਰੋਗਰਾਮ 'ਚ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ 'ਚ ਰਣਵੀਰ ਸਿੰਘ, ਸਲਮਾਨ ਖਾਨ ਅਤੇ ਆਮਿਰ ਖਾਨ ਸ਼ਾਮਲ ਹਨ। ਉਥੇ ਜ਼ਰੀਨ ਖਾਨ ਆਪਣੀ ਪਤਨੀ ਸਾਗਰਿਕਾ ਘਾਟਗੇ ਨਾਲ ਨਜ਼ਰ ਆਏ। ਮੁਕੇਸ਼ ਅੰਬਾਨੀ ਦੇਸ਼ ਦੇ ਮੰਨੇ-ਪ੍ਰਮੰਨੇ ਬਿਜ਼ਨੈੱਸਮੈਨ ਹਨ। 

ਇਹ ਵੀ ਪੜ੍ਹੋ : ਵੱਡੀ ਖਬਰ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News