‘ਮਿਸੇਜ਼ ਕੇਰਲ’ ਦੀ ਉਪ-ਜੇਤੂ 12 ਕਰੋੜ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ

Friday, Jun 12, 2026 - 11:42 PM (IST)

‘ਮਿਸੇਜ਼ ਕੇਰਲ’ ਦੀ ਉਪ-ਜੇਤੂ 12 ਕਰੋੜ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ

ਮੁੰਬਈ - ਕਸਟਮ ਵਿਭਾਗ ਨੇ ਬੈਂਕਾਕ ਤੋਂ ਭਾਰਤ ਵਿਚ 12 ਕਰੋੜ ਰੁਪਏ ਦੇ 11.8 ਕਿੱਲੋ ਗਾਂਜੇ ਦੀ ਤਸਕਰੀ ਕਰਨ ਦੇ ਦੋਸ਼ ਵਿਚ ਇਕ 29 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ‘ਮਿਸੇਜ਼ ਕੇਰਲ’ ਸੁੰਦਰਤਾ ਮੁਕਾਬਲੇ ਦੀ ਉਪ-ਜੇਤੂ (ਰਨਰ-ਅੱਪ) ਰਹਿ ਚੁੱਕੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਹਰਸ਼ਾ ਸਨੀ ਵੀਰਵਾਰ ਤੜਕੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਸੀ।

ਉਨ੍ਹਾਂ ਦੱਸਿਆ ਕਿ ਸਨੀ ਇਕ ਪ੍ਰਾਈਵੇਟ ਬੈਂਕ ਵਿਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕਰਦੀ ਹੈ ਅਤੇ ਉਸ ਨੇ ਪਿਛਲੇ ਸਾਲ ਕਰਵਾਏ ਗਏ ‘ਮਿਸੇਜ਼ ਕੇਰਲ’ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲਿਆ ਸੀ।


author

Inder Prajapati

Content Editor

Related News