ਔਰਤ ਨੇ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦਾ ਗੁਪਤ ਅੰਗ ਵੱਢਿਆ

Sunday, Mar 21, 2021 - 04:02 AM (IST)

ਔਰਤ ਨੇ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦਾ ਗੁਪਤ ਅੰਗ ਵੱਢਿਆ

ਸੀਧੀ - ਮੱਧ ਪ੍ਰਦੇਸ਼ ਦੇ ਸੀਧੀ ਜ਼ਿਲੇ ਦੇ ਓਮਰੀਹਾ ਪਿੰਡ ਵਿਚ ਇਕ ਔਰਤ ਨੇ ਆਪਣੇ ਘਰ ਵਿਚ ਦਾਖਲ ਹੋਏ ਇਕ ਵਿਅਕਤੀ ਦਾ ਗੁਪਤ ਅੰਗ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਪੀੜਤ ਵਿਅਕਤੀ ਔਰਤ ਦੇ ਘਰ ਦਾਖਲ ਹੋ ਕੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਸੀਧੀ ਜ਼ਿਲੇ ਦੇ ਖੱਡੀ ਪੁਲਸ ਚੌਕੀ ਦੇ ਇੰਚਾਰਜ ਧਰਮਿੰਦਰ ਸਿੰਘ ਰਾਜਪੂਤ ਨੇ ਸ਼ਨੀਵਾਰ ਔਰਤ ਦੀ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਵੀਰਵਾਰ ਰਾਤ 11 ਵਜੇ 45 ਸਾਲਾ ਰਮੇਸ਼ ਸਾਕੇਤ ਉਕਤ ਔਰਤ ਦੇ ਘਰ ਜਬਰੀ ਦਾਖਲ ਹੋ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਲੱਗਾ। ਔਰਤ ਨੇ ਵਿਰੋਧ ਕੀਤਾ ਤਾਂ ਉਹ ਕੁੱਟਮਾਰ ਕਰਨ 'ਤੇ ਉਤਰ ਆਇਆ। ਮੁਲਜ਼ਮ ਨੇ ਜਦੋਂ ਔਰਤ ਨੂੰ ਨਹੀਂ ਛੱਡਿਆ ਤਾਂ ਔਰਤ ਨੇ ਇਕ ਤਿੱਖੇ ਹਥਿਆਰ ਨਾਲ ਰਮੇਸ਼ ਦਾ ਗੁਪਤ ਅੰਗ ਵੱਢ ਦਿੱਤਾ। ਉਸ ਪਿੱਛੋਂ ਔਰਤ ਪੁਲਸ ਚੌਕੀ ਪੁੱਜੀ ਅਤੇ ਘਟਨਾ ਬਾਰੇ ਪੁਲਸ ਨੂੰ ਦੱਸਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News